ਸਾਬਕਾ ਵਿਧਾਇਕ ਪੂਰਨ ਸਿੰਘ ਡਾਬੜਾ ਦਾ ਦੇਹਾਂਤ ਹੋ ਗਿਆ। ਕੁਝ ਦਿਨਾਂ ਤੋਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਪਾਈ ਗਈ ਸੀ।
ਡਾਬੜਾ ਮੇਦਾਂਤਾ ਹਸਪਤਾਲ ਵਿਚ ਭਰਤੀ ਸਨ। ਉਨ੍ਹਾਂ ਨੇ ਉਥੇ ਬੁੱਧਵਾਰ ਨੂੰ ਆਖਰੀ ਸਾਹ ਲਈ। ਪੂਰਨ ਸਿੰਘ ਡਾਬੜਾ ਜੇ. ਜੇ. ਪੀ. ਦੇ ਰਾਸ਼ਟਰੀ ਮੁੱਖ ਸਕੱਤਰ ਸਨ। ਉਹ 2000 ਤੋਂ 2005 ਤੱਕ ਘਿਰਾਏ ਹਲਕੇ ਤੋਂ ਵਿਧਾਇਕ ਰਹੇ ਹਨ। 75 ਸਾਲਾ ਪੂਰਨ ਸਿੰਘ ਹਿਸਾਰ ਜਿਲ੍ਹੇ ਦੇ ਡਾਬੜਾ ਪਿੰਡ ਦੇ ਨਿਵਾਸੀ ਸਨ।