ਹੁਣ ਤੋਂ G20 ਨੂੰ G21 ਕਿਹਾ ਜਾਵੇਗਾ। ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਮਿਲ ਗਈ ਹੈ। ਭਾਰਤ ਨੇ ਆਪਣੇ-ਆਪ ਨੂੰ ਗਲੋਬਲ ਸਾਊਥ ਦੇ ਲੀਡਰ ਵਜੋਂ ਸਥਾਪਿਤ ਕੀਤਾ। ਅਫਰੀਕਨ ਯੂਨੀਅਨ ‘ਚ 55 ਦੇਸ਼ ਸ਼ਾਮਲ ਹਨ। PM ਮੋਦੀ ਨੇ ਕਿਹਾ, ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਮੈਂਬਰ ਵਜੋਂ ਅਫ਼ਰੀਕਨ ਯੂਨੀਅਨ ਨੂੰ ਸੱਦਾ ਦਿੰਦਾ ਹਾਂ।
ਇਹ ਵੀ ਪੜ੍ਹੋ : ਮੋਰੱਕੋ ‘ਚ ਭੂਚਾਲ ਕਾਰਨ 296 ਮੌ.ਤਾਂ, PM ਮੋਦੀ ਨੇ ਜਤਾਇਆ ਦੁੱਖ, ਕਿਹਾ- ਭਾਰਤ ਹਰ ਸੰਭਵ ਮਦਦ ਕਰੇਗਾ
ਦਿੱਲੀ ‘ਚ ਹੋ ਰਹੇ ਜੀ-20 ਸੰਮੇਲਨ ‘ਚ PM ਮੋਦੀ ਨੇ ਕਿਹਾ, ਕੋਵਿਡ-19 ਤੋਂ ਬਾਅਦ ਦੁਨੀਆ ‘ਚ ਵਿਸ਼ਵਾਸ ਦੀ ਕਮੀ ਕਾਰਨ ਵੱਡਾ ਸੰਕਟ ਆ ਗਿਆ ਹੈ। ਜੰਗ ਨੇ ਭਰੋਸੇ ਦੀ ਘਾਟ ਨੂੰ ਡੂੰਘਾ ਕੀਤਾ ਹੈ। ਜਦੋਂ ਅਸੀਂ ਕੋਵਿਡ ਨੂੰ ਹਰਾ ਸਕਦੇ ਹਾਂ, ਅਸੀਂ ਆਪਸੀ ਅਵਿਸ਼ਵਾਸ ਦੇ ਰੂਪ ‘ਚ ਆਏ ਸੰਕਟ ਨੂੰ ਵੀ ਹਰਾ ਸਕਦੇ ਹਾਂ। ਆਓ ਅਸੀਂ ਮਿਲ ਕੇ ਵਿਸ਼ਵ ਭਰ ‘ਚ ਭਰੋਸੇ ਦੀ ਘਾਟ ਨੂੰ ਇਕ ਵਿਸ਼ਵਾਸ ਤੇ ਭਰੋਸੇ ‘ਚ ਬਦਲ ਦੇਈਏ। ਇਹ ਸਮਾਂ ਸਾਰਿਆਂ ਲਈ ਮਿਲ ਕੇ ਚੱਲਣ ਦਾ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ ਦਾ ਮੰਤਰ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: