ਤਿਉਹਾਰੀ ਸੀਜ਼ਨ ‘ਚ ਜਿੱਥੇ ਬਾਜ਼ਾਰ ‘ਚ ਸੋਨੇ-ਚਾਂਦੀ ਦੀ ਮੰਗ ਬਣੀ ਹੋਈ ਹੈ। ਬਾਵਜੂਦ ਇਸ ਦੇ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨਾਂ ਵਿੱਚ ਲੁਧਿਆਣਾ ਦੇ ਹਾਜ਼ਿਰ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ 400 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਦੀ ਕੀਮਤ ਵਿੱਚ 1000 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ਤੋਂ ਮਿਲ ਰਹੇ ਸੰਕੇਤਾਂ ਦੇ ਆਧਾਰ ‘ਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਰ ਨਰਮੀ ਆ ਸਕਦੀ ਹੈ। ਲੁਧਿਆਣਾ ਦੇ ਬਾਜ਼ਾਰ ‘ਚ 13 ਅਕਤੂਬਰ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 52300 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜੋ ਹੁਣ ਘੱਟ ਕੇ 51800 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਈ ਹੈ। ਇਸ ਤੋਂ ਇਲਾਵਾ 22 ਕੈਰੇਟ ਸੋਨੇ ਦੀ ਕੀਮਤ ਵੀ 48900 ਤੋਂ 48400 ਰੁਪਏ ‘ਤੇ ਆ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। 13 ਅਕਤੂਬਰ ਨੂੰ ਚਾਂਦੀ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘਟ ਕੇ 59 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕੌਮਾਂਤਰੀ ਬਾਜ਼ਾਰ ‘ਚ ਵੀ ਸੋਨੇ ਦੀ ਕੀਮਤ 1665 ਡਾਲਰ ਪ੍ਰਤੀ ਔਂਸ ਦੇ ਨੇੜੇ ਰਹੀ। ਜਦਕਿ ਚਾਂਦੀ ਦੀ ਕੀਮਤ 18.95 ਡਾਲਰ ਪ੍ਰਤੀ ਔਂਸ ਦੇ ਨੇੜੇ ਰਹੀ. ਜਗਦਮੇ ਜਵੈਲਰਜ਼ ਦੇ ਡਾਇਰੈਕਟਰ ਸ਼ਿਵ ਧੀਰ ਦਾ ਕਹਿਣਾ ਹੈ ਕਿ 22 ਅਕਤੂਬਰ ਨੂੰ ਧਨਤੇਰਸ ਹੈ। ਇਸ ਤੋਂ ਇਲਾਵਾ ਵਿਆਹਾਂ ਦਾ ਸੀਜ਼ਨ ਵੀ ਅੱਗੇ ਆ ਰਿਹਾ ਹੈ। ਇਸ ਤਰ੍ਹਾਂ ਗਾਹਕ ਬਾਜ਼ਾਰ ਵਿੱਚ ਆ ਰਿਹਾ ਹੈ। ਦੀਵਾਲੀ ‘ਤੇ ਲੋਕ ਆਪਣੇ ਚਾਂਦੀ ਦੇ ਸਮਾਨ ਨੂੰ ਤੋਹਫੇ ਵਜੋਂ ਵੀ ਦਿੰਦੇ ਹਨ। ਹੁਣ ਕੀਮਤਾਂ ਘਟਾਉਣ ਦਾ ਦੌਰ ਚੱਲ ਰਿਹਾ ਹੈ। ਅਜਿਹੇ ‘ਚ ਲੋਕਾਂ ਲਈ ਖਰੀਦਦਾਰੀ ਕਰਨ ਦਾ ਵਧੀਆ ਮੌਕਾ ਹੈ।