govinda decoding superstar status:ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਨੱਬੇ ਦੇ ਦਹਾਕੇ ਵਿੱਚ ਕਰੋੜਾਂ ਦਰਸ਼ਕਾਂ ਦੇ ਦਿਲਾਂ ਤੇ ਰਾਜ ਕੀਤਾ। ਗੋਵਿੰਦਾ ਨੇ ਕਾਮਿਕ ਅੰਦਾਜ਼ ਅਤੇ ਡਾਂਸਿੰਗ ਸਟਾਈਲ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਸਮਾਂ ਅਜਿਹਾ ਸੀ ਜਦੋਂ ਗੋਵਿੰਦਾ ਹੀ ਅਜਿਹੇ ਅਦਾਕਾਰ ਸਨ ਜੋ ਤਿੰਨੋਂ ਖ਼ਾਨਜ ‘ਤੇ ਭਾਰੀ ਪੈੰਦੇ ਸਨ। ਨਾ ਤਾਂ ਉਨ੍ਹਾਂ ਦੇ ਕੋਲ ਸਲਮਾਨ ਖਾਨ ਵਰਗੀ ਬਾਡੀ ਸੀ ਨਾ ਸ਼ਾਹਰੁਖ ਖਾਨ ਵਰਗਾ ਰੋਮਾਂਟਿਕ ਮ ਅੰਦਾਜ਼ ਨਾ ਹੀ ਆਮਿਰ ਖਾਨ ਵਰਗਾ ਚਾਕਲੇਟੀ ਚਹਿਰਾ। ਫਿਰ ਵੀ ਦਰਸ਼ਕਾਂ ਨੂੰ ਉਨ੍ਹਾਂ ਦਾ ਹਰ ਅੰਦਾਜ਼ ਪਸੰਦ ਸੀ।
ਗੋਵਿੰਦਾ ਦੇ ਪਿਤਾ ਵੀ 40 ਦੇ ਦਹਾਕੇ ਦੇ ਇੱਕ ਅਦਾਕਾਰ ਸਨ। ਉਨ੍ਹਾਂ ਨੇ ਉਸ ਦੌਰ ਵਿੱਚ ਲਗਭਗ 30 ਤੋਂ 40 ਫ਼ਿਲਮਾਂ ਵਿੱਚ ਕੰਮ ਕੀਤਾ ਸੀ ਅਤੇ ਉਨ੍ਹਾਂ ਦੀ ਮਾਂ ਨਿਰਮਲਾ ਦੇਵੀ ਇੱਕ ਬਹੁਤ ਵਧੀਆ ਸ਼ਾਸਤਰੀ ਸੰਗੀਤ ਗਾਇਕਾ ਸੀ। ਉਨ੍ਹਾਂ ਨੇ ਵੀ ਬਹੁਤ ਸਾਰੀਆਂ ਵਿੱਚ ਗਾਇਆ ਸੀ। ਗੋਵਿੰਦਾ ਦੇ ਪਿਤਾ ਨੂੰ ਇੱਕ ਫਿਲਮ ਦੇ ਚੱਲਦੇ ਕਾਫੀ ਘਾਟਾ ਹੋ ਗਿਆ ਸੀ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਪਣਾ ਬੰਗਲਾ ਵੇਚਣਾ ਪਿਆ ਸੀ। ਗੋਵਿੰਦਾ ਨੇ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਇਸ ਤੋਂ ਬਾਅਦ ਨੌਕਰੀ ਦੇ ਲਈ ਭਟਕਣ ਲੱਗੇ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ।
ਫਿਰ ਅੱਸੀ ਦੇ ਦਹਾਕੇ ਵਿੱਚ ਇੱਕ ਵਿਗਿਆਪਨ ਨੇ ਗੋਵਿੰਦਾ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਐਲਵਿਨ ਨਾਮ ਦੀ ਇੱਕ ਕੰਪਨੀ ਦਾ ਵਿਗਿਆਪਨ ਗੋਵਿੰਦਾ ਨੂੰ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮ ਤਨ ਬਦਨ ਵਿੱਚ ਬਤੌਰ ਹੀਰੋ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਗੋਵਿੰਦਾ ਲਵ 86 ਵਿੱਚ ਨਜ਼ਰ ਆਏ, ਫ਼ਿਲਮ ਹਿੱਟ ਰਹੀ। ਫਿਰ ਗੋਵਿੰਦਾ ਨੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਂਟੀ ਨੰਬਰ ਵਨ ਫਿਲਮ ਰਾਹੀ ਬਾਲੀਵੁੱਡ ਦੇ ਐਂਟਰਟੇਨਰ ਨੰਬਰ ਵੰਨ ਮਤਲਬ ਕਿ ਗੋਵਿੰਦਾ ਨੇ ਕਈ ਸਾਲਾਂ ਤੱਕ ਆਪਣੇ ਅਨੋਖੇ ਅੰਦਾਜ਼ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ।
ਗੋਵਿੰਦਾ ਦੇ ਹਰ ਕਿਰਦਾਰ ਨੂੰ ਫੈਂਸ ਨੇ ਖੂਬ ਪਿਆਰ ਦਿੱਤਾ ਅਤੇ ਜਦੋਂ ਵੀ ਉਹ ਸਕਰੀਨ ‘ਤੇ ਲੜਕੀ ਬਣੀ ਉਦੋਂ ਵੀ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ। ਗੋਵਿੰਦਾ ਨੇ ਆਪਣੀ ਫਿਲਮ ਆਂਟੀ ਨੰਬਰ ਵੰਨ ਵਿੱਚ ਗੁਲਾਬੀ ਸਾੜੀ ਅਤੇ ਗਜਰਾ ਲਗਾ ਜੋ ਡਾਂਸ ਕੀਤਾ ਉਸ ਨੂੰ ਲੋਕ ਅੱਜ ਤੱਕ ਨਹੀਂ ਭੁੱਲੇ। ਗੋਵਿੰਦਾ ਨੇ ਆਪਣੇ ਵਿਆਹ ਦੀ ਗੱਲ ਇੱਕ ਸਾਲ ਤੱਕ ਇਸ ਕਰਕੇ ਲੁਕਾਈ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਪਾਪੁਲੈਰਿਟੀ ਘੱਟ ਜਾਵੇਗੀ।