hana Kimura Death News: ਜਾਪਾਨੀ ਪ੍ਰੋ ਰੈਸਲਰ ਅਤੇ ਨੈੱਟਫਲਿਕਸ ਦੇ ਪਾਪੁਲਰ ਰਿਅੈਲਿਟੀ ਸ਼ੋਅ ਟੈਰਿਸ ਹਾਊਸ ਦੀ ਸਟਾਰ ਹਾਨਾ ਕਿਮੂਰਾ ਦੀ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਨੂੰ ਘਰ ਵਿੱਚ ਮਰਿਆ ਹੋਇਆ ਪਾਇਆ ਗਿਆ ਸੀ। ਹਾਨਾ ਦੇ ਆਰਗੇਨਾਈਜੇਸ਼ਨ ਸਟਾਰਡਮ ਰੇਸਲਿੰਗ ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ। ਇੰਨੀ ਘੱਟ ਉਮਰ ਵਿੱਚ ਟੀਵੀ ਸਟਾਰ ਹਾਨਾ ਦੀ ਮੌਤ ਨਾਲ ਉਨ੍ਹਾਂ ਦੇ ਫੈਨਜ਼ ਕਾਫੀ ਦੁਖੀ ਹਨ।
ਹਾਨਾ ਦੀ ਮੌਤ ਕਿਸ ਵਜ੍ਹਾ ਨਾਲ ਹੋਈ ਹੈ ਇਸ ਬਾਰੇ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਅਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਦੀ ਮੰਨੀਏ ਤਾਂ ਨੈੱਟਫਲਿਕਸ ‘ਤੇ ਟੈਰਿਸ ਹਾਊਸ ਸ਼ੋਅ ਆਉਣ ਤੋਂ ਬਾਅਦ ਹੀ ਹਾਨਾ ਸੋਸ਼ਲ ਮਿਲਿਆ ‘ਤੇ ਲੋਕਾਂ ਦੇ ਨਿਸ਼ਾਨੇ ‘ਤੇ ਸੀ। ਇਹ ਸ਼ੋਅ ਟੋਕੀਓ ਦੇ ਇੱਕ ਘਰ ਵਿੱਚ ਰਹਿ ਰਹੇ ਤਿੰਨ ਔਰਤਾਂ ਅਤੇ ਤਿੰਨ ਮਰਦਾਂ ‘ਤੇ ਆਧਾਰਿਤ ਸੀ। ਸ਼ੋਅ ਨੂੰ ਫਿਲਹਾਲ ਕੋਰੋਨਾ ਵਾਇਰਸ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ।
ਹਾਨਾ ਕਿਮੂਰਾ ਨੇ ਮੌਤ ਤੋਂ ਦੋ ਦਿਨ ਪਹਿਲਾਂ ਇੰਸਟਾਗ੍ਰਾਮ ‘ਤੇ ਆਪਣੀ ਬਿੱਲੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਸ਼ੇਅਰ ਕਰਨ ਦੇ ਨਹੀ ਉਹਨਾਂ ਨੇ ਗੁੱਡ ਬਾਏ ਮੈਸੇਜ ਵੀ ਦਿੱਤਾ। ਨਾਲ ਹੀ ਇੱਕ ਹੋਰ ਮੈਸੇਜ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਫੈਨਜ਼ ਨੂੰ ਪਿਆਰ ਦਿੱਤਾ ਅਤੇ ਹਮੇਸ਼ਾ ਖੁਸ਼ ਰਹਿਣ ਲਈ ਕਿਹਾ ਸੀ। ਹਾਨਾ ਕਿਨੂਰਾ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਕੋ ਸਟਾਰਸ ਅਤੇ ਫੈਨਜ਼ ਸਦਮੇ ਵਿੱਚ ਹਨ। ਫੈਨਜ਼ ਸੋਸ਼ਲ ਮੀਡੀਆ ‘ਤੇ ਹਾਨਾ ਨੂੰ ਟਾਰਚਰ ਕਰਨ ਵਾਲੇ ਮੈਸੇਜਿਸ ‘ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਫੈਨਜ਼ ਅਜਿਹੇ ਲੋਕਾਂ ਤੋਂ ਨਾਰਾਜ ਨਜ਼ਰ ਆ ਰਹੇ ਹਨ। ਦਸ ਦੇਈਏ ਕਿ ਹਾਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋੰ ਕਾਫੀ ਪਸੰਦ ਕੀਤਾ ਜਾਂਦਾ ਸੀ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਸੀ। ਹਾਨਾ ਨੇ ਹੁਣ ਤੱਕ ਜਿੰਨੇ ਵੀ ਸੀਰੀਅਲਜ਼ ਵਿੱਚ ਕੰਮ ਕੀਤਾ ਸੀ ਉਹ ਸਭ ਕਾਫੀ ਪਸੰਦ ਕੀਤੇ ਗਏ ਸਨ।