hans raj lori grandson:ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਹਾਲ ਵਿੱਚ ਪੁੱਤਰ ਦਾ ਜਨਮ ਹੋਇਆ ਹੈ, ਇਸ ਜੋੜੇ ਨੇ ਆਪਣੇ ਬੇਟੇ ਦਾ ਨਾਂਅ ਹਰੀਦਾਨ ਯੁਵਰਾਜ ਹੰਸ ਰੱਖਿਆ ਹੈ ।ਇਸ ਦੀ ਜਾਣਕਾਰੀ ਬੀਤੇ ਦਿਨ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਸੀ । ਇਸ ਸਭ ਦੇ ਚਲਦੇ ਯੁਵਰਾਜ ਹੰਸ ਨੇ ਇੱਕ ਹੋਰ ਆਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਯੁਵਰਾਜ ਹੰਦ ਦੇ ਬੇਟੇ ਦੇ ਦਾਦਾ ਹੰਸ ਰਾਜ ਹੰਸ ਲੋਰੀ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ ।
ਯੁਵਰਾਜ ਹੰਸ ਨੇ ਇਸ ਆਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਇੱਕ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਤੇਰਾ ਨਾਂ ਰੱਖਿਆ ਹਰੀਦਾਨ ਵੇ ਤੂੰ ਮੰਮੀ ਡੈਡੀ ਦੀ ਜਾਨ ਵੇ’ ਇਹ ਹਰੀਦਾਨ ਦੇ ਦਾਦੇ ਦੀ ਬਹੁਤ ਹੀ ਭਾਵੁਕ ਲੋਰੀ ਹੈ । ਲਾਕਡਾਊਨ ਕਰਕੇ ਹਰੀਦਾਨ ਦੇ ਦਾਦਾ ਉਸ ਨੂੰ ਮਿਲਣ ਨਹੀਂ ਆ ਸਕੇ । ਜਿਸ ਕਰਕੇ ਉਹਨਾਂ ਨੇ ਵੱਟਐਪਸ ਤੇ ਇਹ ਆਡੀਓ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਧੰਨਵਾਦ ਪਿਤਾ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਛੇਤੀ ਆਓਗੇ । ਪਰ ਇਹ ਆਡੀਓ ਸੁਣਕੇ ਮੈਂ ਬਹੁਤ ਭਾਵੁਕ ਹੋ ਗਿਆ’ । ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀ ਇਸ ਆਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।
ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਧਮਾਲਾਂ ਪਾਉਣ ਵਾਲੇ ਸਿੰਗਰ ਯੁਵਰਾਜ ਹੰਸ ਦੇ ਫੈਨਜ਼ ਦੇ ਲਈੈ। ਗੁਡ ਨਿਊਜ ਹੈ।ਜੀ ਹਾਂ ਦੱਸ ਦੇਈਏ ਕਿ ਉਨ੍ਹਾਂ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੁੰਜੀਆਂ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਨਜ਼ ਨੂੰ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਹੈ ਅਤੇ ਉਨ੍ਹਾਂ ਨੇ ਲਿਖਿਆ ‘Its baby boy’। ਤੁਹਾਨੂੰ ਦੱਸ ਦੇਈਏ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ ਅਤੇ ਉਹ ਟਿੱਕ ਟੌਕ ਦੇ ਜਰੀਏ ਵੀ ਲੋਕਾਂ ਨੂੰ ਕਾਫੀ ਐਂਟਰਟੇਨ ਕਰਦੇ ਰਹਿੰਦੇ ਸਨ। ਇਸ ਤੋਂ ਪਹਿਲਾਂ ਦੱਸ ਦੇਈਏ ਕਿ ਯੁਵਰਾਜ ਹੰਸ ਦੀ ਪਤਨੀ ਮਾਨਸੀ ਦੀ ਗੋਦਭਰਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਅਤੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ।ਬੇਬੀ ਸ਼ਾਵਰ ਦੀ ਰਸਮ ਜਲੰਧਰ ਵਿਖੇ ਹੋਈ ਸੀ ਜਿੱਥੇ ਉਨ੍ਹਾਂ ਦੇ ਖਾਸ ਰਿਸ਼ਤੇਦਾਰਾਂ ਨੂੰ ਹੀ ਬੁਲਾਇਆ ਗਿਆ ਸੀ। ਪੰਜਾਬੀ ਸਿੰਗਰ ਯੁਵਰਾਜ ਹੰਸ ਅਤੇ ਮਾਨਸੀ ਦਾ ਵਿਆਹ 21 ਫਰਵਰੀ 2019 ਨੂੰ ਹੋਇਆ ਸੀ ਅਤੇ ਇਨ੍ਹਾਂ ਦੋਹਾਂ ਦੇ ਵਿਆਹ ਵਿੱਚ ਕਈ ਸਿਤਾਰੇ ਨਜ਼ਰ ਆਏ ਸਨ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।