harbhajan son avkash teaser:ਪੰਜਾਬੀ ਗਾਇਕੀ ਦੇ ਮਾਣ ਹਰਭਜਨ ਮਾਨ ਨੇ ਆਪਣੀ ਗਾਇਕੀ ਨਾਲ ਹਰ ਇੱਕ ਦਾ ਦਿਲ ਜਿੱਤਿਆ ਹੈ। ਉਹਨਾਂ ਨੇ ਗਾਇਕੀ ਨੂੰ ਇੱਕ ਨਵੀਂ ਰਾਹ ਦਿੱਤੀ। ਉੱਥੇ ਹੀ ਹੁਣ ਉਹਨਾਂ ਦਾ ਬੇਟਾ ਅਵਕਾਸ਼ ਮਾਨ ਵੀ ਇੰਡਸਟਰੀ ‘ਚ ਆਪਣਾ ਕਦਮ ਰੱਖ ਚੁੱਕੇ ਨੇ । ਜੀ ਹਾਂ ਉਹ ਆਪਣਾ ਨਵਾਂ ਪੰਜਾਬੀ ਗੀਤ ਲੈ ਕੇ ਆ ਰਹੇ ਨੇ । ‘ਜੱਟ ਦੀ ਸਟਾਰ’ ਟਾਈਟਲ ਹੇਠ ਬਣੇ ਇਸ ਗੀਤ ਨੂੰ ਅਵਕਾਸ਼ ਮਾਨ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ ।
ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਅਵਕਾਸ਼ ਮਾਨ ਦੀ ਗਾਇਕੀ ਤੇ ਅਦਾਕਾਰੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾ ਵੱਲੋ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।ਜੇਕਰ ਗੀਤ ਦੀ ਗੱਲ ਕਰੀਏ ਤਾਂ ‘ਜੱਟ ਦੀ ਸਟਾਰ’ ਗਾਣੇ ਦੇ ਬੋਲਾਂ ਦੀ ਤਾਂ ਉਹ Mellow D, ਗੋਪੀ ਸਿੱਧੂ ਤੇ ਅਵਕਾਸ਼ ਮਾਨ ਨੇ ਮਿਲਕੇ ਲਿਖੇ ਨੇ । ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ । ਗਾਣੇ ਦਾ ਟੀਜ਼ਰ VYRLOriginals ਦੇ ਮਿਊਜ਼ਿਕ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਪਿਤਾ ਹਰਭਜਨ ਮਾਨ ਨੇ ਵੀ ਪੋਸਟਰ ਤੇ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਬਹੁਤ ਖੁਸ਼ੀ ਹੈ ਕਿ ਮੇਰੇ ਪੁੱਤ ਦਾ ਨਵਾਂ ਪੰਜਾਬੀ ਗੀਤ ਜੱਟ ਦੀ ਸਟਾਰ 14 ਮਈ ਨੂੰ ਆ ਰਿਹਾ ਹੈ । ਆਸ ਕਰਦਾ ਹਾਂ ਇਹ ਗੀਤ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ ਤੇ ਤੁਸੀਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਵੋਗੇ ।ਹਰਭਜਨ ਮਾਨ ਦਾ ਇਹ ਕਹਿਣਾ ਹੈ ਕਿ ਓਹ ਆਪਣੇ ਬੇਟੇ ਨੂੰ ਗਾਇਕੀ ਅਤੇ ਐਕਟਿੰਗ ਬਾਰੇ ਪੂਰੀ ਸਿੱਖਿਆ ਦਿਲਵਾਉਣ ਤੋਂ ਬਾਅਦ ਹੀ ਇਸ ਇੰਡਸਟਰੀ ਵਿੱਚ ਲੈ ਆਏ ਹਨ। ਜਾਣਕਾਰੀ ਮੁਤਾਬਿਕ ਅਵਕਾਸ਼ ਮਾਨ ਨੇ ਆਪਣੀ ਗਾਇਕੀ ਦੀ ਸਿੱਖਿਆ ਨਿਊ ਯਾਰ੍ਕ ਫ਼ਿਲਮ ਅਕੈਡਮੀ ਤੋਂ ਲਈਹੈ। ਫੈਨਜ਼ ਨੂੰ ਵੀ ਅਵਕਾਸ਼ ਮਾਨ ਤੋਂ ਬਹੁਤ ਉਮੀਦਾਂ ਹਨ ਕਿ ਜਿਸ ਤਰਾਂ ਇਹਨਾਂ ਦੇ ਪਿਤਾ ਹਰਭਜਨ ਮਾਨ ਨੇ ਗਾਇਕੀ ਵਿੱਚ ਇੱਕ ਉੱਚਾ ਦਰਜ਼ਾ ਹਾਸਿਲ ਕੀਤਾ ਹੈ।ਓਹ ਵੀ ਉਸੇ ਤਰ੍ਹਾ ਹੀ ਆਪਣੀ ਗਾਇਕੀ ਦੇ ਜਰੀਏ ਕੁੱਝ ਕਰ ਸਕਦੇ ਹਨ।