ਹਰਿਆਣਾ ਦੇ ਫਰੀਦਾਬਾਦ ਨਗਰ ਨਿਗਮ ਵਿੱਚ ਵਧੀਕ ਕਮਿਸ਼ਨਰ ਰਹੇ IAS ਅਧਿਕਾਰੀ ਧਰਮਿੰਦਰ ਸਿੰਘ ਨੂੰ SIT ਨੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਨਾਂ ਨਿਗਮ ‘ਚ 1.11 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਆਇਆ ਸੀ। ਇਸ ਸਮੇਂ ਆਈਏਐਸ ਧਰਮਿੰਦਰ ਸਿੰਘ ਸੋਨੀਪਤ ਨਗਰ ਨਿਗਮ ਕਮਿਸ਼ਨਰ ਦੇ ਨਾਲ ਹਰਿਆਣਾ ਭਵਨ ਦੇ ਵਧੀਕ ਰੈਜ਼ੀਡੈਂਟ ਕਮਿਸ਼ਨਰ ਦਾ ਵੀ ਚਾਰਜ ਸੰਭਾਲ ਰਹੇ ਹਨ।
ਨਵੀਂ ਦਿੱਲੀ ਨਿਵਾਸੀ ਮੈਸਰਜ਼ ਹਰਚੰਦ ਦਾਸ ਗੁਪਤਾ ਕੰਸਟਰਕਸ਼ਨ ਕੰਪਨੀ ਦੇ ਮਾਲਕ ਲਲਿਤ ਮਿੱਤਲ ਨੇ ਜੂਨ 2022 ਵਿੱਚ ਫਰੀਦਾਬਾਦ ਕੋਤਵਾਲੀ ਥਾਣੇ ਵਿੱਚ 1.11 ਕਰੋੜ ਰੁਪਏ ਹੜੱਪਣ ਲਈ FIR ਦਰਜ ਕਰਵਾਈ ਸੀ। ਇਹ ਪੈਸੇ ਪੰਕਜ ਗਰਗ, ਆਰਬੀ ਸ਼ਰਮਾ, ਜੇਕੇ ਭਾਟੀਆ ਨੇ ਸਰਕਾਰੀ ਠੇਕੇ ਲੈਣ ਦੇ ਬਦਲੇ ਲਏ ਸਨ। ਉਸ ਨੂੰ ਫਰੀਦਾਬਾਦ ਨਗਰ ਨਿਗਮ ਵਿੱਚ ਠੇਕਾ ਮਿਲਣ ਦੀ ਗੱਲ ਆਖੀ ਗਈ। ਉਸ ਲਈ ਮੁਲਜ਼ਮਾਂ ਨੇ ਅਧਿਕਾਰੀਆਂ ਤੋਂ ਸੈਟਅਪ ਕਰਵਾਉਣ ਦਾ ਵੀ ਹਵਾਲਾ ਦਿੱਤਾ। ਇਹ ਵੀ ਦੱਸਿਆ ਕਿ ਦਿੱਤੇ ਗਏ ਪੈਸੇ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਹਨ। ਲਲਿਤ ਮਿੱਤਲ ਨੂੰ ਕਿਸੇ ਤਰ੍ਹਾਂ ਦਾ ਠੇਕਾ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ। ਇਸ ਪੂਰੇ ਮਾਮਲੇ ਵਿੱਚ ਥਾਣਾ ਕੋਤਵਾਲੀ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਆਈਏਐਸ ਅਧਿਕਾਰੀ ਦੀ ਭੂਮਿਕਾ ਸਾਹਮਣੇ ਆਈ ਤਾਂ ਉੱਚ ਪੁਲੀਸ ਅਧਿਕਾਰੀਆਂ ਨੇ ACP ਵਿਸ਼ਨੂੰ ਪ੍ਰਸਾਦ ਦੀ ਅਗਵਾਈ ਵਿੱਚ SIT ਦਾ ਗਠਨ ਕੀਤਾ। ਕਾਰਵਾਈ ਕਰਦੇ ਹੋਏ ਐਸਆਈਟੀ ਨੇ ਬੀਤੀ ਦੇਰ ਰਾਤ ਧਰਮਿੰਦਰ ਸਿੰਘ ਨੂੰ ਉਸ ਦੇ ਗੁਰੂਗ੍ਰਾਮ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਜਿਸ ਸਮੇਂ ਇਹ ਮਾਮਲਾ ਸਾਹਮਣੇ ਆਇਆ ਉਸ ਸਮੇਂ ਧਰਮਿੰਦਰ ਸਿੰਘ ਨਗਰ ਨਿਗਮ ਵਿੱਚ ਵਧੀਕ ਕਮਿਸ਼ਨਰ ਸਨ। ਧਰਮਿੰਦਰ ਸਿੰਘ ਇਸ ਸਮੇਂ ਸੋਨੀਪਤ ਨਗਰ ਨਿਗਮ ਕਮਿਸ਼ਨਰ ਦੇ ਨਾਲ ਹਰਿਆਣਾ ਭਵਨ ਦੇ ਵਧੀਕ ਰੈਜ਼ੀਡੈਂਟ ਕਮਿਸ਼ਨਰ ਦਾ ਅਹੁਦਾ ਸੰਭਾਲ ਰਹੇ ਹਨ। ਪੁਲਸ ਨੂੰ ਨਗਰ ਨਿਗਮ ਕਮਿਸ਼ਨਰ ਹੁੰਦਿਆਂ ਸੋਨੀਪਤ ‘ਚ ਇਮਾਰਤ ਦੇ ਨਿਰਮਾਣ ‘ਚ ਬੇਨਿਯਮੀਆਂ ਦੀ ਜਾਣਕਾਰੀ ਮਿਲੀ ਸੀ। ਉਸ ਨੇ 52 ਕਰੋੜ ਦੀ ਟੈਂਡਰ ਰਾਸ਼ੀ ਵਧਾ ਕੇ 87 ਕਰੋੜ ਕਰ ਦਿੱਤੀ ਸੀ। ਐਸਆਈਟੀ ਨੇ ਤਕਨੀਕੀ ਟੀਮ ਤੋਂ ਇਸ ਦੀ ਜਾਂਚ ਕਰਵਾਈ। ਜਾਂਚ ‘ਚ ਘਪਲੇ ਦੇ ਸਬੰਧ ਜੋੜਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।