ਪੰਜਾਬ ਵਿਚ ਥਾਰ ਵਾਲੀ ਮਹਿਲਾ ਕਾਂਸਟੇਬਲ ਤੋਂ ਬਾਅਦ ਹੁਣ ਇਕ ਹੋਰ ਪੁਲਿਸ ਵਾਲਾ ਚਰਚਾ ਦਾ ਵਿਸ਼ਾ ਹੈ। ਇਸ ਨੂੰ ਵੀ ਚਿੱਟੇ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪੁਲਿਸ ਮੁਲਾਜ਼ਮ ਹਰਿਆਣੇ ਦਾ ਹੈ ਤੇ ਇਸ ਨੂੰ ਹਿਮਾਚਲ ਦੇ ਸੋਲਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਮੁਲਾਜ਼ਮ ਦੀ ਪਛਾਣ ਪ੍ਰਦੀਪ ਕੁਮਾਰ ਵਜੋਂ ਹੋਈ ਹੈ। 4 ਅਪ੍ਰੈਲ ਨੂੰ ਮਾਮਲੇ ਦਾ ਖੁਲਾਸਾ ਹੋਇਆ ਤੇ 6 ਅਪ੍ਰੈਲ ਨੂੰ ਵਿਭਾਗ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪ੍ਰਦੀਪ ਕੁਮਾਰ ਨਸ਼ੇ ਦੀ ਤਸਕਰੀ ਕਰਨ ਆ ਰਿਹਾ ਹੈ। ਨਾਕੇ ਦੌਰਾਨ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਤੇ ਉਸ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪਟਿਆਲਾ STF ਨੂੰ ਮਿਲੀ ਸਫਲਤਾ, ਪਿੰਡ ਰਾਏਪੁਰ ਮੰਡਲਾਂ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਡਰੱਗ ਮਨੀ ਸਣੇ ਕੀਤਾ ਗ੍ਰਿਫਤਾਰ
ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਤੋਂ ਪ੍ਰਦੀਪ ਕੁਮਾਰ 2 ਦਿਨ ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ । ਪੁਲਿਸ ਨੇ ਚੈਕਿੰਗ ਦੌਰਾਨ ਜਦੋਂ ਪ੍ਰਦੀਪ ਕੁਮਾਰ ਨੂੰ ਰੋਕਿਆ ਤਾਂ ਉਸ ਕੋਲੋਂ 157 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪ੍ਰਦੀਪ ਕੁਮਾਰ ਵਰਦੀ ਦੀ ਆੜ ਵਿਚ ਨਸ਼ੇ ਦੀ ਸਪਲਾਈ ਕਰ ਰਿਹਾ ਸੀ। ਪੁਲਿਸ ਹੁਣ ਉਸ ਤੋਂ ਜਾਂਚ ਕਰ ਰਹੀ ਹੈ ਕਿ ਉਹ ਕਦੋਂ ਤੋਂ ਇਹ ਕਾਰੋਬਾਰ ਚਲਾ ਰਿਹਾ ਸੀ ਤੇ ਕਿਥੇ-ਕਿਥੇ ਨਸ਼ੇ ਦੀ ਸਪਲਾਈ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
