Health Ministry issues revised: ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿੱਚ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ । ਇਸਦੇ ਮੱਦੇਨਜ਼ਰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ । ਇਨ੍ਹਾਂ ਨਵੇਂ ਬਦਲਾਵਾਂ ਤਹਿਤ ਹਲਕੇ ਕੇਸਾਂ ਚ ਡਿਸਚਾਰਜ ਤੋਂ ਪਹਿਲਾਂ ਟੈਸਟਿੰਗ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ । ਮਰੀਜ਼ਾਂ ਵਿੱਚ ਸੰਕ੍ਰਮਣ ਦੇ ਲੱਛਣ ਦੇ ਅਧਾਰ ‘ਤੇ ਤਿੰਨ ਅਲੱਗ-ਅਲੱਗ ਕੈਟੇਗਰੀਆਂ ਵਿੱਚ ਵੰਡ ਦਿੱਤਾ ਗਿਆ ਹੈ । ਅਜਿਹੇ ਮਰੀਜ਼ ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਹਨ ਜਾਂ ਬਹੁਤ ਹਲਕੇ ਹਨ, ਉਨ੍ਹਾਂ ਨੂੰ ਕੋਵਿਡ ਕੇਅਰ ਫੈਸਿਲਟੀ ਵਿੱਚ ਰੱਖਿਆ ਜਾਵੇਗਾ । ਜਿਨ੍ਹਾਂ ਵਿੱਚ ਥੋੜੇ ਗੰਭੀਰ ਲੱਛਣ ਹਨ ਉਨ੍ਹਾਂ ਨੂੰ ਡੇਡੀਕੇਟੇਡ ਕੋਵਿਡ ਹੈਲਥ ਸੈਂਟਰ ਵਿੱਚ ਆਕਸੀਜਨ ਬੈਡਸ ‘ਤੇ ਰੱਖਿਆ ਜਾਵੇਗਾ । ਵੱਡੀ ਅਤੇ ਖਾਸ ਗੱਲ ਇਹ ਹੈ ਕਿ ਡਿਸਚਾਰਜ ਹੋਣ ਤੋਂ ਬਾਅਦ ਮਰੀਜ਼ ਨੂੰ ਹੁਣ 14 ਦਿਨ ਦੀ ਬਜਾਏ 7 ਦਿਨ ਹੀ ਹੋਮ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ ।
ਬਹੁਤ ਹਲਕੇ ਲੱਛਣ ਵਾਲੇ ਮਰੀਜ
ਅਜਿਹੇ ਮਰੀਜ਼ਾਂ ਨੂੰ ਜੇਕਰ ਤਿੰਨ ਦਿਨ ਬੁਖਾਰ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ 10 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ ।ਉਨ੍ਹਾਂ ਦੀ ਨਿਯਮਤ ਤਾਪਮਾਨ ਜਾਂਚ ਅਤੇ ਨਬਜ਼ ਆਕਸੀਜਨ ਨਿਗਰਾਨੀ ਜਾਰੀ ਰਹੇਗੀ । ਹਾਲਾਂਕਿ, ਡਿਸਚਾਰਜ ਤੋਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਦੀ ਜਾਂਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ । ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਰੀਜ਼ਾਂ ਨੂੰ ਡਿਸਚਾਰਜ ਤੋਂ ਬਾਅਦ ਸੱਤ ਦਿਨਾਂ ਲਈ ਮਰੀਜ਼ ਨੂੰ ਘਰ ਦੀ ਇਕੱਲਤਾ ਵਿੱਚ ਰਹਿਣਾ ਲਾਜ਼ਮੀ ਹੈ ।
ਥੋੜ੍ਹੇ ਗੰਭੀਰ ਲੱਛਣ ਵਾਲੇ ਮਰੀਜ਼
ਅਜਿਹੇ ਮਰੀਜ਼ਾਂ ਦਾ ਬੁਖਾਰ ਜੇਕਰ ਤਿੰਨ ਦਿਨ ਵਿੱਚ ਠੀਕ ਹੋ ਜਾਂਦਾ ਹੈ ਤਾਂ ਆਕਸੀਜਨ ਸੈਚੁਰੇਸ਼ਨ 95 ਫੀਸਦੀ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਮਰੀਜ਼ ਨੂੰ 10 ਦਿਨਾਂ ਬਾਅਦ ਡਿਸਚਾਰਜ ਕੀਤਾ ਜਾਵੇਗਾ । ਇਸ ਦੌਰਾਨ ਉਨ੍ਹਾਂ ਨੂੰ ਸਰੀਰ ਦੇ ਤਾਪਮਾਨ ਅਤੇ ਆਕਸੀਜਨ ਸੈਚੁਰੇਸ਼ਨ ਚੈਕਅਪ ਵਿੱਚੋਂ ਲੰਘਣਾ ਹੋਵੇਗਾ ।
ਗੰਭੀਰ ਮਰੀਜ਼ਾਂ ਲਈ ਨਵੀਂ ਗਾਈਡਲਾਈਨਜ਼
ਅਜਿਹੇ ਮਰੀਜ਼ ਜੋ ਆਕਸੀਜਨ ਸਪੋਰਟ ‘ਤੇ ਹਨ, ਉਨ੍ਹਾਂ ਨੂੰ ਕਲੀਨਿਕਲ ਸਿਮਟਮ ਦੂਰ ਹੋਣ ਤੋਂ ਬਾਅਦ ਹੀ ਡਿਸਚਾਰਜ ਕੀਤਾ ਜਾਵੇਗਾ । ਲਗਾਤਾਰ 3 ਦਿਨ ਤੱਕ ਆਕਸੀਜਨ ਸੈਚੁਰੇਸ਼ਨ ਮੇਂਟੇਨ ਰੱਖਣ ਵਾਲੇ ਮਰੀਜ਼ ਹੀ ਡਿਸਚਾਰਜ ਹੋਣਗੇ । ਇਸ ਤੋਂ ਇਲਾਵਾ HIV ਮਰੀਜ਼ ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਕਲੀਨਿਕਲ ਰਿਕਵਰੀ ਅਤੇ RT-PCR ਟੈਸਟ ਵਿੱਚ ਨੈਗੇਟਿਵ ਆਉਣ ਤੋਂ ਬਾਅਦ ਹੀ ਡਿਸਚਾਰਜ ਕੀਤਾ ਜਾਵੇਗਾ ।