ਪੰਜਾਬ ਵਿਚ ਦਿਨੋ-ਦਿਨ ਸੜਕੀ ਹਾਦਸੇ ਵਧਦੇ ਜਾ ਰਹੇ ਹਨ ਜਿਨ੍ਹਾਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਹਾਦਸਾ ਸਮਰਾਲਾ ਵਿਖੇ ਵਾਪਰਿਆ ਹੈ ਜਿਥੇ ਤੇਜ਼ ਰਫਤਾਰ ਸਕਾਰਪੀਓ ਵੱਲੋਂ ਐਕਟਿਵਾ ਸਵਾਰ ਨੂੰ ਦਰੜ ਦਿੱਤਾ ਗਿਆ ਜਿਸ ਨਾਲ ਐਕਟਿਵਾ ਸਵਾਰ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਸਕਰਾਪੀਓ ਗੱਡੀ ਐਕਟਿਵਾ ਸਵਾਰ ਨੂੰ ਕਾਫੀ ਦੂਰ ਤੱਕ ਘੜੀਸਦੇ ਹੋਈ ਲੈ ਗਈ।
ਦੁਰਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਹੈ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਕੰਮ ਉਤੇ ਜਾ ਰਿਹਾ ਸੀ। ਐਕਟਿਵਾ ਵਿਚ ਪੈਟਰੋਲ ਪਵਾਉਣ ਲਈ ਮੁੜਿਆ ਕਿ ਖੰਨਾ ਤੋਂ ਆ ਰਹੀ ਸਕਰਾਪੀਓ ਨੇ ਉਸ ਨੂੰ ਦਰੜ ਦਿੱਤਾ। ਦੋ ਬੱਚਿਆਂ ਦਾ ਪਿਓ ਸੀ। ਸੋਗ ਦੀ ਲਹਿਰ ਹੈ। ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਗੱਡੀ ਵਾਲਾ ਫੜ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























