ਜਲੰਧਰ ਵਿੱਚ ਬੁੱਧਵਾਰ ਸਵੇਰੇ ਇੱਕ ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸਨੂੰ ਲੰਮਾ ਪਿੰਡ ਚੌਕ ਵਿਖੇ ਕੁਚਲ ਦਿੱਤਾ। ਜਿਸ ਕਾਰਨ ਉਸਦਾ ਸਿਰ ਟਾਇਰ ਹੇਠ ਦੱਬ ਗਿਆ ਅਤੇ ਸੜਕ ਦੇ ਵਿਚਕਾਰ ਹੀ ਉਸਦੀ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬਾਈਕ ਸਵਾਰ ਲੰਮਾ ਪਿੰਡ ਚੌਕ ਵਿੱਚ ਹਾਈਵੇ ਦੇ ਕਿਨਾਰੇ ਖੜ੍ਹਾ ਸੀ। ਟਰੱਕ ਪੀਏਪੀ ਚੌਕ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਉਹ ਨੌਜਵਾਨ ਨੂੰ ਘਸੀਟਦੇ ਹੋਏ ਅੱਗੇ ਵੱਲ ਲੈ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਉਥੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਉਥੇ ਭੱਜ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੌਕੇ ‘ਤੇ ਪਹੁੰਚੀ ਥਾਣਾ ਡਿਵੀਜ਼ਨ 8 ਦੀ ਪੁਲਿਸ ਨੂੰ ਮ੍ਰਿਤਕ ਦੀ ਜੇਬ ‘ਚੋਂ ਪਛਾਣ ਲਈ ਕੋਈ ਦਸਤਾਵੇਜ਼ ਨਹੀਂ ਮਿਲਿਆ। ਜਦੋਂ ਪੁਲਿਸ ਨੂੰ ਰਜਿਸਟਰੀ ਸਰਟੀਫਿਕੇਟ (ਆਰਸੀ) ਰਾਹੀਂ ਟਰਾਂਸਪੋਰਟ ਦਫਤਰ ਤੋਂ ਉਸਦੀ ਬਾਈਕ ਨੰਬਰ ਪੀਬੀ 08 ਡੀ ਐਲ 8420 ਦਾ ਪਤਾ ਮਿਲਿਆ ਤਾਂ ਇਹ ਰਣਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਮਕਾਨ ਨੰਬਰ ਨੂਰਪੁਰ ਗੁਲਮੋਹਰ ਕਲੋਨੀ ਦੇ ਨਾਂ ਸੀ। ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਉਸ ਪਤੇ ‘ਤੇ ਭੇਜੀ ਗਈ ਹੈ।
ਇਹ ਵੀ ਪੜ੍ਹੋ : ਰਣਜੀਤ ਬਾਵਾ ਨੇ ਕਿਸਾਨਾਂ ਲਈ ਕੀਤੀ ਖਾਸ ਅਪੀਲ ਕਿਹਾ ” ਗੋਲਡਨ ਹੱਟ ਦੇ ਰਸਤੇ ‘ਤੇ ਸਰਕਾਰ ਵਲੋਂ ਹਟਾਈ ਜਾਵੇ ਬੈਰੀਕੇਡਿੰਗ