Home Minister Amit Shah: ਦੇਸ਼ ਵਿੱਚ ਜਾਰੀ ਕੋਰੋਨਾ ਸੰਕਟ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਸ਼ਨੀਵਾਰ ਨੂੰ ਪੂਰਾ ਹੋ ਰਿਹਾ ਹੈ । ਪੀਐਮ ਮੋਦੀ ਦੇ ਦੂਜੇ ਕਾਰਜਕਾਲ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਿਹਾਸਕ ਦੱਸਿਆ ਹੈ । ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਹਮੇਸ਼ਾਂ ਪ੍ਰਗਤੀਸ਼ੀਲ ਰਿਹਾ ਹੈ ।
ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕੀਤੇ ਇੱਕ ਟਵੀਟ ਵਿੱਚ ਕਿਹਾ ਕਿ ਮੈਂ ਇਤਿਹਾਸਿਕ ਉਪਲੱਬਧੀਆਂ ਨਾਲ ਭਰੇ ਮੋਦੀ 2.0 ਦੇ ਇੱਕ ਸਾਲ ਦੀ ਸਫਲ ਪ੍ਰਾਪਤੀ ਲਈ ਦੇਸ਼ ਦੇ ਪ੍ਰਸਿੱਧ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ । ਮੈਂ ਦ੍ਰਿੜਤਾ ਨਾਲ ਮੰਨਦਾ ਹਾਂ ਕਿ ਤੁਹਾਡੀ ਦੂਰਦਰਸ਼ੀ ਅਤੇ ਫੈਸਲਾਕੁੰਨ ਲੀਡਰਸ਼ਿਪ ਹੇਠ ਭਾਰਤ ਇਸ ਤਰ੍ਹਾਂ ਹੀ ਪ੍ਰਗਤੀਸ਼ੀਲ ਰਹੇਗਾ ।
ਉਨ੍ਹਾਂ ਕਿਹਾ, ‘ਇਮਾਨਦਾਰ ਲੀਡਰਸ਼ਿਪ ਅਤੇ ਅਣਥੱਕ ਮਿਹਨਤ ਦਾ ਪ੍ਰਤੀਬਿੰਬ ਪ੍ਰਧਾਨ ਮੰਤਰੀ ਮੋਦੀ ‘ਤੇ ਭਾਰਤ ਦੇ ਲੋਕਾਂ ਦੀ ਅਟੁੱਟ ਵਿਸ਼ਵਾਸ ਹੈ । ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਦਾ ਵਿਸ਼ਵਾਸ ਵਿਸ਼ਵ ਵਿੱਚ ਘੱਟ ਹੀ ਵੇਖਣ ਨੂੰ ਮਿਲਦਾ ਹੈ । ਮੈਂ ਮੋਦੀ ਸਰਕਾਰ ਨੂੰ ਚੁਣ ਕੇ ਇਨ੍ਹਾਂ ਪ੍ਰਾਪਤੀਆਂ ਦਾ ਸਹਿ-ਭਾਗੀਦਾਰ ਬਣੀ ਭਾਰਤ ਦੀ ਜਨਤਾ ਨੂੰ ਸਲਾਮ ਕਰਦਾ ਹਾਂ ।
ਅਮਿਤ ਸ਼ਾਹ ਨੇ ਕਿਹਾ, ‘ਅੱਜ ਇਸ ਇਤਿਹਾਸਕ ਮੌਕੇ ‘ਤੇ ਮੈਂ ਪਿਛਲੇ 6 ਸਾਲਾਂ ਤੋਂ ਮੋਦੀ ਸਰਕਾਰ ਦਾ ਸੰਦੇਸ਼ਵਾਹਕ ਬਣ ਸਰਕਾਰ ਦੀਆਂ ਉਪਲੱਬਧੀਆਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਲਈ ਘਰ-ਘਰ ਤੱਕ ਪਹੁੰਚਾਉਣ ਵਾਲੇ ਭਾਜਪਾ ਦੇ ਕਰੋੜਾਂ ਵਰਕਰਾਂ ਦੀ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸੰਸਥਾ ਦੀਆਂ ਸਮਰੱਥਾਵਾਂ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।