Honda From Home: ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਲੋਕਡਾਊਨ ਹੈ , ਅਜਿਹੇ ‘ਚ ਕਾਰ ਕੰਪਨੀਆਂ ਕਾਰ ਵੇਚਣ ਲਈ ਹਰ ਮੁਮਕਿਨ ਕੋਸ਼ਿਸ਼ ‘ਚ ਲੱਗਿਆਂ ਹਨ। ਇਸ ਕੋਸ਼ਿਸ਼ ‘ਚ BMW ਤੋਂ ਬਾਅਦ ਹੁਣ ਹੁੰਡਈ ਅਤੇ ਫੌਕਸਵੈਗਨ ਦਾ ਨਾਮ ਵੀ ਸ਼ਾਮਿਲ ਹੋ ਚੁੱਕਾ ਹੈ। ਜਿਸ ਨੇ ਹੁਣ ਆਨਲਾਇਨ ਰਿਟੇਲ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ।
‘ਹੋਂਡਾ ਫ੍ਰੋਮ ਹੋਮ’ ਲਈ ਦੇਸ਼ ਭਰ ‘ਚ 375 ਟਚਪੌਇੰਟ ਨਾਲ ਸਮਝੌਤਾ ਕੀਤਾ ਹੈ। ਵੈਬਸਾਈਟ ‘ਤੇ ਕਾਰ ਬੁਕਿੰਗ ਦਾ ਵਿਕਲਪ ਦਿੱਤਾ ਗਿਆ ਹੈ ਜਿਸ ਰਾਹੀਂ ਤੁਸੀਂ ਕੁੱਝ ਮਿੰਟਾ ‘ਚ ਹੀ ਆਪਣੀ ਪਸੰਦੀਦਾ ਕਾਰ ਦੀ ਬੁਕਿੰਗ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਕੰਪਨੀ ਤੁਹਾਡੇ ਤੱਕ ਤੁਹਾਡੇ ਘਰ ਪਹੁੰਚਾਏਗੀ। ਵੇਬਸਾਇਟ ‘ਤੇ ਇੰਜਨ, ਗਿਅਰਬੋਕਸ , ਵੇਰੀਏਂਟ ਅਤੇ ਰੰਗ ਦੇ ਹਿੰਸਾਬ ਨਾਲ ਕਾਰ ਦੀ ਚੋਣ ਕਰ ਸਕਦੇ ਹੋ। ਕਾਰ ਮਾਡਲ ਦੀ ਚੋਣ ਕਰਦੇ ਹੀ ਸ਼ਹਿਰ ਅਤੇ ਡਿਲਰਸ਼ਿਪ ਦੀ ਚੋਣ ਤੋਂ ਬਾਅਦ ਕੀਮਤ ਅਦਾ ਕਰਨੀ ਪਵੇਗੀ। ਜਿਸ ਤੋਂ ਬਾਅਦ ਚੁਣੀ ਡਿਲਰਸ਼ਿਪ ਤੱਕ ਜਾਣਕਾਰੀ ਪਹੁੰਚ ਜਾਵੇਗੀ ਅਤੇ ਸੇਲਜ਼, ਕੁੱਝ ਜ਼ਰੂਰੀ ਦਸਤਾਵੇਜ਼ ਅਤੇ ਫਾਈਨੇਸਸ ਵਿਕਲਪ ਦੀ ਪ੍ਰਕਿਰਿਆਵਾਂ ਪੂਰੀ ਹੋਵੇਗੀ ਅਤੇ ਤੁਹਾਡੇ ਤੱਕ ਤੁਹਾਡੀ ਕਾਰ ਪਹੁੰਚ ਜਾਵੇਗੀ।