honey forgot password laptop:ਸੁਪਰਸਟਾਰ ਅਤੇ ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਫੈਨਜ਼ ਨਾਲ ਇਕ ਫਨੀ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਹਨੀ ਸਿੰਘ ਆਪਣੇ ਲੈਪਟਾਪ ਦਾ ਪਾਸਵਰਡ ਭੁੱਲ ਗਏ ਹਨ ਜਿਸ ਤੋਂ ਬਾਅਦ ਉਹ ਲੈਪਟਾਪ ਵਿੱਚ ਗਾਣੇ ਦਾ ਪਾਸਵਰਡ ਲਗਾਉਦੇ ਨਜ਼ਰ ਆ ਰਹੇ ਹਨ। ਯੋ ਯੋ ਹਨੀ ਸਿੰਘ ਲੈਪਟਾਪ ਵਿੱਚ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਗੀਤ ਦਾ ਪਾਸ ਵਰਡ ਦਰਜ ਕਰਦੇ ਨਜ਼ਰ ਆ ਰਹੇ ਹਨ। ਪਰ, ਉਹਨਾਂ ਦਾ ਇਹ ਪਾਸ ਵਰਡ ਗਲਤ ਹੋ ਜਾਂਦਾ ਹੈ। ਯੋ ਯੋ ਹਨੀ ਸਿੰਘ ਦਾ ਇਹ ਫਨੀ ਵੀਡੀਓ ਪ੍ਰਸ਼ੰਸਕਾਂ ਲਈ ਨੂੰ ਬੇਹੱਦ ਪਸੰਦ ਆ ਰਿਹਾ ਹੈ।
ਹਨੀ ਸਿੰਘ ਦੀ ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਹਨੀ ਸਿੰਘ ਨੇ ਵੀਡੀਓ ਸ਼ੇਅਰ ਕਰਦਿਆ ਕੈਪਸ਼ਨ ਵਿੱਚ ਲਿਖਿਆ, “ਗਲਤ ਪਾਸਵਰਡ। ਯੋ ਯੋ ਹਨੀ ਸਿੰਘ ਦੀ ਇਸ ਵੀਡੀਓ ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਫੀਡਬੈਕ ਦੇ ਰਹੇ ਹਨ। ਯੋ ਯੋ ਹਨੀ ਸਿੰਘ ਇਕ ਰੈਪਰ, ਕਲਾਕਾਰ, ਫਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ। ਹਨੀ ਨੇ ਯੂਕੇ ਤੋਂ ਸੰਗੀਤ ਦੀ ਪੜ੍ਹਾਈ ਕੀਤੀ। ਉਥੋ 9 ਸਾਲ ਬਾਅਦ ਵਾਪਸ ਪਰਤਣ ਤੋਂ ਬਾਅਦ ਹਨੀ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਰੈਪ ਆਟਿਸਟ ਵਜੋਂ ਕੀਤੀ।
ਪਰ ਉਸ ਨੂੰ ਇਹ ਕੰਮ ਅਸਾਨੀ ਨਾਲ ਨਹੀਂ ਮਿਲਿਆ। ਇਸ ਦੇ ਲਈ, ਉਸ ਨੂੰ ਸੰਗੀਤ ਦੇ ਨਿਰਦੇਸ਼ਕਾਂ ਦੇ ਬਹੁਤ ਸਾਰੇ ਚੱਕਰ ਲਗਾਉਣੇ ਪਏ। ਹਨੀ ਸਿੰਘ ਦਾ ਅਸਲ ਨਾਮ ਹਿਰਦੇਸ਼ ਸਿੰਘ ਹੈ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੈ।ਆਪਣਾ ਨਾਮ ਬਦਲਣ ਨੂੰ ਲੈ ਕੇ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਹਨੀ ਸਿੰਘ ਨੇ ਕਿਹਾ ਸੀ, ‘ਹਰ ਮਨੁੱਖ ਦੇ ਜੀਵਨ ਵਿੱਚ ਕੁਝ ਨਾ ਕੁਝ ਸੁਪਨੇ ਹੁੰਦੇ ਹਨ।ਮੇਰਾ ਸੁਪਨਾ ਸੀ ਕਿ ਪੈਸਾ ਕਮਾਉਣਾ ਅਤੇ ਲੋਕਾਂ ਵਿਚ ਮਸ਼ਹੂਰ ਹੋਣਾ ਅਤੇ ਉਹ ਵੀ ਇਕ ਬਹੁਤ ਵੱਖਰੇ ਢੰਗ ਨਾਲ। ਇਸ ਸੋਚ ਨਾਲ, ਮੈਂ ਆਪਣੇ ਗਾਇਨ ਅਤੇ ਸੰਗੀਤ ਨਿਰਮਾਤਾ ਬਣਨ ਲਈ ਸਖਤ ਮਿਹਨਤ ਕਰਨੀ ਸ਼ੁਰੂ ਕੀਤੀ।ਹਾਲ ਹੀ ਵਿੱਚ, ਹਨੀ ਸਿੰਘ ਦਾ ਗਾਣਾ ਲੋਕਾ-ਲੋਕਾ ਰਿਲੀਜ਼ ਹੋਇਆ ਹੈ।ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।