huma qureshi enjoyed lockdown:ਅਦਾਕਾਰਾ ਹੁਮਾ ਕੁਰੈਸ਼ੀ ਨੇ ਲਾਕਡਾਊਨ ਦੇ ਦੌਰਾਨ ਰਸੋਈ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਇਆ। ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਇਸ ਗੱਲ ਦਾ ਸਬੂਤ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਅਤੇ ਆਪਣੇ ਆਪ ਨੂੰ ਕੁਆਰੰਟਾਈਨ ਸ਼ੈੱਫ ਵੀ ਕਿਹਾ। ਉਹ ਖਾਸ ਮੌਕੇ ‘ਤੇ ਚੀਜ਼ ਕੇਕ ਅਤੇ ਇਫਤਾਰ ਕਾ ਖਾਨੀ ਬਣਾਉਣ ਵਿੱਚ ਵੀ ਵਿਅਸਤ ਦਿਖਾਈ ਦਿੱਤੀ। ਇਸ ਦੌਰਾਨ ਉਹ ਕਾਫ਼ੀ ਖ਼ੁਸ਼ ਹੈ ਪਰ ਉਹ ਇਸ ਸਾਲ ਦੇ ਹੁਣ ਤੱਕ ਬੀਤੇ ਪੰਜ ਮਹੀਨਿਆਂ ਨੂੰ ਲੈ ਕੇ ਕਾਫੀ ਦੁਖੀ ਵੀ ਹੈ।
ਹੁਮਾ ਕੁਰੈਸ਼ੀ ਨੇ ਕਿਹਾ ਕਿ ਉਹਨਾਂ ਨੇ ਲਾਕਡਾਊਨ ਦੇ ਦੌਰਾਨ ਆਪਣੇ ਭਰਾ ਦੇ ਜਨਮਦਿਨ ‘ਤੇ ਆਨਲਾਈਨ ਰੈਸੇਪੀ ਦੇਖ ਕੇ ਖਾਣਾ ਬਣਾਇਆ। ਇਹ ਸਭ ਬਹੁਤ ਹੀ ਬਿਹਤਰੀਨ ਸੀ।ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਲਾਈਫ ਵਿੱਚ ਛੋਟੀਆਂ ਛੋਟੀਆਂ ਚੀਜਾਂ ਦੀ ਅਹਿਮੀਅਤ ਬਾਰੇ ਦੱਸਿਆ ਹੈ। ਲਾਕਡਾਊਨ ਨੇ ਸਾਨੂੰ ਆਪਣੇ ਆਪ ਨੂੰ ਸਮਾਂ ਦੇਣਾ ਸਿਖਾਇਆ। ਉਨ੍ਹਾਂ ਨੇ ਕਿਹਾ ਇਸ ਮਹਾਂਮਾਰੀ ਨੇ ਸਾਨੂੰ ਯਾਦ ਕਰਵਾਇਆ ਹੈ ਕਿ ਹਰ ਕਿਸੇ ਦੇ ਕੋਲ ਘਰ ਵਿੱਚ ਰਹਿਣ ਦੇ ਦੀ ਜਗ੍ਹਾ ਨਹੀਂ ਹੈ ਅਤੇ ਸਾਨੂੰ ਜਿੰਨਾ ਮੁਮਕਿਨ ਹੋ ਸਕੇ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਹੁਮਾ ਕੁਰੈਸ਼ੀ ਨੇ ਅੱਗੇ ਕਿਹਾ ਮੈਂ ਆਪਣੇ ਕੰਮ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਇਸ ਨੂੰ ਬਹੁਤ ਯਾਦ ਕਰ ਰਹੀ ਹਾਂ ਪਰ ਮੈਂ ਸੁਰੱਖਿਅਤ ਹਾਂ ਅਤੇ ਇਸ ਸਮੇਂ ਨੂੰ ਮੈਂ ਸੋਸ਼ਲ ਡਿਸਟੈਂਸਿੰਗ, ਲਿਖਣ, ਸਿੱਖਣ ਅਤੇ ਸਕਾਰਤਮਕ ਰਹਿਣ ‘ਤੇ ਕੰਮ ਕਰ ਰਹੀ ਹਾਂ। ਇਸ ਸਾਲ ਦੇ ਪੰਜ ਮਹੀਨੇ ਬਹੁਤ ਤੇਜ਼ੀ ਨਾਲ ਬੀਤੇ ਹਨ। ਇਸ ਮਹਾਮਾਰੀ ਨੂੰ ਰੋਕਣ ਦੇ ਲਈ ਸਾਨੂੰ ਸਭ ਨੂੰ ਨਾਲ ਮਿਲ ਕੇ ਇੱਕ ਕਦਮ ਅੱਗੇ ਰਹਿਣਾ ਹੋਵੇਗਾ। ਮੇਰਾ ਦਿਲ ਉਸ ਸਮੇਂ ਦੁੱਖ ਨਾਲ ਭਰ ਗਿਆ ਸੀ ਜਦੋਂ ਮੈਂ ਸੁਣਿਆ ਬਾਲੀਵੁੱਡ ਦੇ ਦੋ ਦਿੱਗਜ ਸਿਤਾਰੇ ਇਰਫਾਨ ਖਾਨ ਤੇ ਰਿਸ਼ੀ ਕਪੂਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।