ਕਰਵਾ ਚੌਥ ਦਾ ਤਿਉਹਾਰ ਹਰ ਵਿਆਹੁਤਾ ਔਰਤ ਲਈ ਖਾਸ ਹੁੰਦਾ ਹੈ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਪਤੀ ਆਪਣੀਆਂ ਪਤਨੀਆਂ ਨੂੰ ਕੀਮਤੀ ਤੋਹਫ਼ੇ ਦਿੰਦੇ ਹਨ। ਰਾਜਸਥਾਨ ਦੇ ਝਾਲਾਵਾੜ ਜ਼ਿਲੇ ‘ਚ ਕਰਵਾ ਚੌਥ ਤੋਂ ਠੀਕ ਪਹਿਲਾਂ ਇਕ ਪਤੀ ਨੇ ਆਪਣੀ ਪਤਨੀ ਨੂੰ ਕਿਡਨੀ ਦੇ ਕੇ ਨਵੀਂ ਜ਼ਿੰਦਗੀ ਦਾ ਤੋਹਫਾ ਦਿੱਤਾ ਹੈ।
ਝਾਲਾਵਾੜ ਨਿਵਾਸੀ ਇਮਰੋਜ਼ੁੱਲਾ ਦੀ ਪਤਨੀ ਸਾਨੀਆ ਪਿਛਲੇ ਕੁਝ ਸਾਲਾਂ ਤੋਂ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ। ਪਤੀ ਇਮਰੋਜ਼ੁੱਲਾ ਸਾਨੀਆ ਨੂੰ ਕੋਟਾ ਮੈਡੀਕਲ ਕਾਲਜ ਲੈ ਗਿਆ। ਇਸ ਤੋਂ ਬਾਅਦ ਇਮਰੋਜ਼ੁੱਲਾ ਨੇ ਆਪਣੀ ਪਤਨੀ ਨੂੰ ਆਪਣਾ ਗੁਰਦਾ ਦੇ ਦਿੱਤਾ ਅਤੇ ਕਰਵਾ ਚੌਥ ਤੋਂ ਪਹਿਲਾਂ ਉਸ ਨੂੰ ਨਵੀਂ ਜ਼ਿੰਦਗੀ ਅਤੇ ਜੀਵਨ ਭਰ ਦਾ ਤੋਹਫਾ ਦਿੱਤਾ।
ਸਾਨੀਆ ਦਾ ਕੋਟਾ ਮੈਡੀਕਲ ਕਾਲਜ ਦੇ ਨੈਫਰੋਲੋਜੀ ਵਿਭਾਗ ਵਿੱਚ ਇਲਾਜ ਚੱਲ ਰਿਹਾ ਸੀ। ਕਈ ਡਾਕਟਰਾਂ ਦੀ ਟੀਮ ਨੇ ਮਿਲ ਕੇ ਕਿਡਨੀ ਟ੍ਰਾਂਸਪਲਾਂਟ ਕੀਤਾ। ਇਮਰੋਜ਼ੁੱਲਾ ਇੱਕ ਆਰਕੀਟੈਕਟ ਹੈ ਅਤੇ ਉਸਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਉਸਨੇ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਆਪਣਾ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਸਫਲਤਾ, ਨਾਮੀ ਗੈਂ.ਗ ਦੇ 5 ਸੰਚਾਲਕਾਂ ਨੂੰ ਹ.ਥਿਆ/ਰਾਂ ਸਣੇ ਕੀਤਾ ਗ੍ਰਿਫਤਾਰ
ਕੋਟਾ ਮੈਡੀਕਲ ਕਾਲਜ ਵਿੱਚ ਇਹ 13ਵਾਂ ਕਿਡਨੀ ਟ੍ਰਾਂਸਪਲਾਂਟ ਸੀ। ਹਸਪਤਾਲ ਦੇ ਸੁਪਰਡੈਂਟ ਡਾ: ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਆਯੂਸ਼ਮਾਨ ਅਰੋਗਿਆ ਯੋਜਨਾ ਤਹਿਤ ਸਾਰੀਆਂ ਜ਼ਰੂਰੀ ਸਰਜੀਕਲ ਵਸਤਾਂ ਅਤੇ ਦਵਾਈਆਂ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: