ICMR cap too high: ਨਵੀਂ ਦਿੱਲੀ: ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਕੋਰੋਨਾ ਵਾਇਰਸ ਦੇ ਆਰਟੀ-ਪੀਸੀਆਰ ਦੀ ਕੀਮਤ 4,500 ਰੁਪਏ ਨਿਰਧਾਰਤ ਕੀਤੀ ਹੈ । ਪਰ ਰਾਜ ਸਰਕਾਰਾਂ ਨੇ ਇਸਨੂੰ ਘਟਾ ਦਿੱਤਾ ਹੈ । ਹੁਣ ਇਸ ਵਿੱਚ ਕਟੌਤੀ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ । ਕੁਝ ਪ੍ਰਾਈਵੇਟ ਲੈਬਜ਼ 5000 ਰੁਪਏ ਵਿੱਚ ਕੋਵਿਡ-19 ਸਮੇਤ 50 ਜਾਂ ਵੱਧ ਟੈਸਟਾਂ ਦੇ ਪੈਕੇਜ ਦੀ ਪੇਸ਼ਕਸ਼ ਕਰ ਰਹੀਆਂ ਹਨ । ਇਸ ਨਾਲ ਇਹ ਮੰਗ ਉੱਠ ਗਈ ਹੈ ਕਿ ICMR ਨੂੰ ਵੀ ਕੀਮਤਾਂ ਨੂੰ ਘਟਾਉਣਾ ਚਾਹੀਦਾ ਹੈ ।
ਕਈ ਰਾਜਾਂ ਵਿੱਚ ਨਿੱਜੀ ਲੈਬ ਵਿੱਚ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਸਰਕਾਰਾਂ ਨੇ ਉਨ੍ਹਾਂ ਲਈ ਵਾਪਸੀ ਦੀ ਦਰ ਨਿਰਧਾਰਿਤ ਕੀਤੀ ਹੈ । ਪਰ ਜਿਨ੍ਹਾਂ ਲੋਕਾਂ ਦਾ ਹਸਪਤਾਲਾਂ ਵਿੱਚ ਟੈਸਟ ਹੋ ਰਿਹਾ ਹੈ ਜਾਂ ਜੋ ਲੋਕ ਖੁਦ ਕਿਸੇ ਲੈਬ ਵਿੱਚ ਆਪਣੀ ਜਾਂਚ ਕਰਵਾ ਰਹੇ ਹਨ, ਇਸਦੀ ਕੀਮਤ 4,500 ਰੁਪਏ ਹੈ । ਇਹ ਰਕਮ ICMR ਵੱਲੋਂ ਨਿਰਧਾਰਤ ਕੀਤੀ ਗਈ ਹੈ ।
ਸੀਜੀਐਚਐਸ ਅਤੇ ਦਿੱਲੀ ਸਰਕਾਰ ਦੇ ਕਰਮਚਾਰੀਆਂ ਲਈ ਇਸ ਤਰ੍ਹਾਂ ਦੀ ਇੱਕ ਯੋਜਨਾ ਵਿੱਚ ਵੀ ਕੋਵਿਡ -19 ਦੀ ਟੈਸਟ ਸੀਮਾ 4500 ਰੁਪਏ ਹੈ । ਹਾਲਾਂਕਿ ICMR ਨੇ ਪ੍ਰਾਈਵੇਟ ਲੈਬਜ਼ ਨੂੰ ਇਸ ਦੀ ਮੁਫਤ ਜਾਂਚ ਕਰਨ ਦੀ ਅਪੀਲ ਕੀਤੀ ਸੀ, ਪਰ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ ਹੈ । ਪ੍ਰਾਈਵੇਟ ਲੈਬਜ਼ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਨਾਲ-ਨਾਲ ਕਿੱਟਾਂ ਅਤੇ ਰੀਜੈਂਟਾਂ ਦੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ । ਅਜਿਹੀ ਸਥਿਤੀ ਵਿੱਚ ਉਹ ਮੁਫਤ ਦੀ ਜਾਂਚ ਨਹੀਂ ਕਰ ਸਕਦੇ ।
ਕੋਵਿਡ -19 ਦੀ ਜਾਂਚ ਲਈ ਪੂਰੀ ਕੀਮਤ ਵਸੂਲਣ ਲਈ ਪ੍ਰਾਈਵੇਟ ਲੈਬਜ਼ ਦੀ ਅਲੋਚਨਾ ਹੋ ਰਹੀ ਸੀ, ਜਦਕਿ ਥਾਇਰੋਕੇਅਰ ਨੇ ਇਸਦਾ ਪੂਰਾ ਵੇਰਵਾ ਜਨਤਕ ਕੀਤਾ ਸੀ, ਜਿਸ ਅਨੁਸਾਰ ਆਰਟੀ-ਪੀਸੀਆਰ ਦੀ ਅਸਲ ਕੀਮਤ 5000 ਰੁਪਏ ਹੈ ।