ICMR issues revised advisory: ਨਵੀਂ ਦਿੱਲੀ: ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਸੋਧ ਐਡਵਾਇਜ਼ਰੀ ਜਾਰੀ ਕਰ ਕੇ ਗੈਰ-ਕੋਵਿਡ-19 ਹਸਪਤਾਲਾਂ ਚ ਕੰਮ ਕਰਨ ਰਹੇ ਬਿਨ੍ਹਾਂ ਲੱਛਣ ਵਾਲੇ ਸਿਹਤ ਸੇਵਾ ਕਰਮਚਾਰੀਆਂ, ਕੰਟੇਨਮੈਂਟ ਜ਼ੋਨ ਚ ਨਿਗਰਾਨੀ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਰੋਕਣ ਸੰਬੰਧੀ ਗਤੀਵਿਧੀਆਂ ਚ ਸ਼ਾਮਲ ਨੀਮ ਫੌਜੀ ਫੋਰਸਾਂ/ਪੁਲਸ ਕਰਮਚਾਰੀਆਂ ਦੇ ਰੋਗ ਵਿਰੋਧੀ ਦਵਾਈ ਦੇ ਤੌਰ ਤੇ ਹਾਈਡ੍ਰਾਕਸੀਕਲੋਰੋਕਵੀਨ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਜਾਰੀ ਐਡਵਾਇਜ਼ਰੀ ਅਨੁਸਾਰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਇਸ ਦਾ ਇਲਾਜ ਕਰਨ ਵਿੱਚ ਸ਼ਾਮਿਲ ਬਿਨ੍ਹਾਂ ਲੱਛਣ ਵਾਲੇ ਸਾਰੇ ਸਿਹਤ ਸੇਵਾ ਕਰਮਚਾਰੀਆਂ ਅਤੇ ਇਨਫੈਕਟਡ ਲੋਕਾਂ ਦੇ ਘਰਾਂ ਵਿੱਚ ਇਨਫੈਕਸ਼ਨ ਵਿਰੁੱਧ ਇਸ ਦਵਾਈ ਦੀ ਵਰਤੋਂ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ।
ਗਾਈਡਲਾਈਨ ਅਨੁਸਾਰ ਅਜਿਹੇ ਲੋਕ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਵੀ ਇਹ ਦਵਾਈ ਲੈ ਸਕਦੇ ਹਨ, ਹਾਲਾਂਕਿ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਮਿਲੇ ਹਨ । ਪੁਸ਼ਟੀ ਕੀਤੇ ਕੇਸ ਵਾਲੇ ਪਰਿਵਾਰ ਵਿੱਚ ਜਿਹੜੇ ਅਜੇ ਤੱਕ ਲੱਛਣ ਨਹੀਂ ਹਨ ਉਹਨਾਂ ਨੂੰ ਇਸ ਦਵਾਈ ਨੂੰ ਸਿਰਫ ਤਿੰਨ ਹਫ਼ਤਿਆਂ ਲਈ ਲੈਣੀ ਪਏਗੀ । ਉਨ੍ਹਾਂ ਨੂੰ ਪਹਿਲੇ ਦਿਨ 400 ਮਿਲੀਗ੍ਰਾਮ ਦਿਨ ਵਿਚ ਦੋ ਵਾਰ ਲੈਣਾ ਪੈਂਦਾ ਹੈ । ਇਸਦੇ ਬਾਅਦ ਅਗਲੇ 3 ਹਫਤਿਆਂ ਲਈ ਹਰ ਰੋਜ਼ ਇੱਕ ਦਵਾਈ ਲੈਣੀ ਪਵੇਗੀ ।
ਹਾਲਾਂਕਿ, ICMR ਵਲੋਂ ਜਾਰੀ ਸੋਧ ਐਡਵਾਇਜ਼ਰੀ ਵਿੱਚ ਸਾਵਧਾਨ ਕੀਤਾ ਗਿਆ ਹੈ ਕਿ ਦਵਾਈ ਲੈਣ ਵਾਲੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਇਕਦਮ ਸੁਰੱਖਿਅਤ ਹੋ ਗਿਆ ਹੈ । ਸੋਧ ਐਡਵਾਇਜ਼ਰੀ ਅਨੁਸਾਰ NIV ਪੁਣੇ ਵਿੱਚ HCQ ਦੀ ਜਾਂਚ ਵਿੱਚ ਇਹ ਪਾਇਆ ਗਿਆ ਕਿ ਇਸ ਨਾਲ ਇਨਫੈਕਸ਼ਨ ਦੀ ਦਰ ਘੱਟ ਹੁੰਦੀ ਹੈ । ਇਸ ਚ ਕਿਹਾ ਗਿਆ ਹੈ ਕਿ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ, ਜੋ ਨਜ਼ਰ ਕਮਜ਼ੋਰ ਕਰਨ ਵਾਲੀ ਰੇਟਿਨਾ ਸੰਬੰਧੀ ਬੀਮਾਰੀ ਨਾਲ ਪੀੜਤ ਹਨ । ਐੱਚ.ਸੀ.ਕਊ. ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ ਹੈ ਅਤੇ ਜਿਨ੍ਹਾਂ ਨੂੰ ਦਿਲ ਦੀਆਂ ਧੜਕਣਾਂ ਦੇ ਘੱਟਣ-ਵਧਣ ਦੀ ਬੀਮਾਰੀ ਹੈ । ਐਡਵਾਇਜ਼ਰੀ ਚ ਕਿਹਾ ਗਿਆ ਹੈ ਕਿ ਇਸ ਦਵਾਈ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਨਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
ਦੱਸਿਆ ਗਿਆ ਹੈ ਕਿ ਸਾਵਧਾਨੀ ਦੇ ਤੌਰ ਤੇ ਜਿਹੜੇ ਲੋਕ ਹਾਈਡ੍ਰੋਕਸਕਾਈ ਕਲੋਰੋਕੋਇਨ ਦਵਾਈ ਖਾਂਦੇ ਹਨ ਉਨ੍ਹਾਂ ਨੂੰ ਇੱਕ ਵਾਰ ECG ਕਰਵਾਉਣੀ ਚਾਹੀਦੀ ਹੈ । Cardiovascular ਨਾਲ ਸਬੰਧਤ ਸ਼ਿਕਾਇਤਾਂ ਜਿਵੇਂ ਕਿ ਛਾਤੀ ਵਿੱਚ ਦਰਦ ਹੋਣ ਦੀ ਸਥਿਤੀ ਵਿੱਚ ECG ਜਿਹੜੇ ਲੋਕ ਸੱਤ ਹਫ਼ਤਿਆਂ ਲਈ ਸਾਵਧਾਨੀ ਵਜੋਂ ਇਸ ਦਵਾਈ ਨੂੰ ਲੈ ਰਹੇ ਹਨ, ਉਨ੍ਹਾਂ ਨੂੰ ਦਵਾਈ ਨੂੰ ਅੱਗੇ ਜਾਰੀ ਰੱਖਣ ਲਈ ECG ਕਰਵਾਉਣੀ ਪਵੇਗੀ ।