In Amritsar 7 more : ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਲ ਐਤਵਾਰ ਨੂੰ ਅੰਮ੍ਰਿਤਸਰ ਵਿਖੇ 12 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਪਹਿਲਾਂ ਸਵੇਰੇ 5 ਪਾਜੀਟਿਵ ਕੇਸ ਤੇ ਦੇਰ ਸ਼ਾਮ ਨੂੰ 7 ਹੋਰ ਕੋਵਿਡ-19 ਮਰੀਜ਼ਾਂ ਦੀ ਪੁਸ਼ਟੀ ਹੋਈ। ਇਸ ਤਰ੍ਹਾਂ ਕੁੱਲ ਮਰੀਜ਼ਾਂ ਦੀ ਗਿਣਤੀ 399 ਹੋ ਗਈ ਹੈ। ਇਨ੍ਹਾਂ ਵਿਚੋਂ 307 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਤੇ 7 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਅੰਮ੍ਰਿਤਸਰ ਵਿਚ ਹੋ ਚੁੱਕੀ ਹੈ। ਕਲ ਜਿਹੜੇ 5 ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ, ਉਨ੍ਹਾਂ ਵਿਚੋਂ ਦੋ ਤਾਂ ਵਿਦੇਸ਼ ਤੋਂ ਵਾਪਸ ਪਰਤੇ ਸਨ।
ਕਲ ਪੰਜਾਬ ਵਿਚ ਨਵੇਂ 30 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ। ਇਨ੍ਹਾਂ ਵਿਚੋਂ ਲੁਧਿਆਣਾ ਵਿਚ 9, ਰੋਪੜ ਵਿਚ 9, ਜਲੰਦੜ ਵਿਚ 4, ਹੁਸ਼ਿਆਰਪੁਰ ਵਿਚ 4, ਅੰਮ੍ਰਿਤਸਰ ਵਿਚ 12, ਮੋਗਾ ਵਿਚ 1 ਤੇ ਜਲੰਧਰ ਵਿਚ 2 ਨਵੇਂ ਮਾਮਲੇ ਸਾਹਮਣੇ ਆਏ। ਪੰਜਾਬ ਵਿਚ ਕਲ 20 ਮਰੀਜ਼ ਠੀਕ ਹੋਏ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 2263 ਹੋ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 1987 ਮਰੀਜ਼ ਠੀਕ ਹੋ ਚੁੱਕੇ ਹਨ ਤੇ ਪੰਜਾਬ ਵਿਚ ਕੋਰੋਨਾ ਨਾਲ 45 ਮੌਤਾਂ ਹੋ ਚੁੱਕੀਆਂ ਹਨ।
ਸੂਬੇ ਵਿਚ ਹੁਣ ਤਕ ਪ੍ਰਾਪਤ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿਚ 399, ਜਲੰਧਰ ਵਿਚ 250, ਮੋਹਾਲੀ ‘ਚ 114, ਪਟਿਆਲਾ ‘ਚ 122, ਫਿਰੋਜ਼ਪੁਰ ‘ਚ 46, ਰੋਪੜ ‘ਚ 70, ਬਠਿੰਡਾ ਵਿਚ 47, ਫਤਿਹਗੜ੍ਹ ਸਾਹਿਬ ‘ਚ 58, ਫਾਜ਼ਿਲਕਾ ਵਿਚ 46, ਪਠਾਨਕੋਟ ‘ਚ 60, ਨਵਾਂਸ਼ਹਿਰ ‘ਚ 110, ਤਰਨਤਾਰਨ ‘ਚ 164, ਮਾਨਸਾ ‘ਚ 32, ਕਪੂਰਥਲਾ ‘ਚ 37, ਬਰਨਾਲਾ ‘ਚ 23 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।