In Gurdaspur 5 more : ਅੱਜ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦੇ 5 ਹੋਰ ਕੇਸ ਸਾਹਮਣੇ ਆਏ ਹਨ। ਕੋਰੋਨਾਂ ਪੀੜਤਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਗੁਰਦਾਸਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 122 ਹੋ ਗਈ ਹੈ। ਇਨ੍ਹਾਂ ਵਿਚੋਂ ਜਿਆਦਾਤਰ ਮਰੀਜ਼ ਧਾਰਮਿਕ ਸਥਾਨਾਂ ਤੋਂ ਵਾਪਸ ਆਏ ਸ਼ਰਧਾਲੂ ਹਨ। ਗੁਰਦਾਸਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਭਾਵੇਂ ਕਰਫਿਊ ਵਿਚ ਥੋੜ੍ਹੀ ਜਿਹੀ ਢਿੱਲ ਦਿੱਤੀ ਗਈ ਹੈ ਪਰ ਇਸ ਨਾਲ ਕੋਰੋਨਾ ਦੇ ਕੇਸ ਵਧਣ ਦਾ ਵੀ ਡਰ ਹੈ।
ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਪੀਰਥਾਂ ਦੀ ਗਿਣਤੀ 1764 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ ਜਿਆਦਾਤਰ ਨਾਂਦੇੜ ਸਾਹਿਬ ਤੋਂ ਵਾਪਸ ਆਏ ਸਰਧਾਲੂ ਹਨ। ਪੰਜਾਬ ਵਿਚ ਹੁਣ ਤਕ ਸਾਹਮਣੇ ਆਏ ਅੰਕੜਿਆਂ ਵਿਚ ਅਨੁਸਾਰ ਅਮ੍ਰਿਤਸਰ ‘ਚ 296, ਲੁਧਿਆਣਾ ‘ਚ 125, ਜਲੰਧਰ ‘ਚ 155, ਮੋਹਾਲੀ ‘ਚ 97, ਪਟਿਆਲਾ ‘ਚ 101, ਪਠਾਨਕੋਟ ‘ਚ 27, ਮਾਨਸਾ ‘ਚ 20, ਗੁਰਦਾਸਪੁਰ ‘ਚ 117, ਫਤਿਹਗੜ੍ਹ ਸਾਹਿਬ ‘ਚ 23, ਬਨਰਾਲਾ ‘ਚ 21, ਫਾਜਿਲਕਾ ‘ਚ 39, ਤਰਨਤਾਰਨ ‘ਚ 161, ਮੁਕਤਸਰ ‘ਚ 66, ਫਾਜਿਲਕਾ ‘ਚ 39, ਮੋਗਾ ‘ਚ 54 ਕੇਸ ਸਾਹਮਣੇ ਆਏ ਹਨ। ਹੁਣ ਤਕ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਲਗਭਗ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਵਿਚ ਵਧਦੇ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਘਰੋਂ ਬਿਨਾਂ ਕਿਸੇ ਕੰਮ ਦੇ ਨਾ ਨਿਕਲਿਆ ਜਾਵੇ ਤੇ ਜੇਕਰ ਬਹੁਤ ਲੋੜ ਪੈਂਦੀ ਵੀ ਹੈ ਤਾਂ ਮਾਸਕ ਪਹਿਨ ਕੇ ਬਾਹਰ ਨਿਕਲਿਆ ਜਾਵੇ। ਘਰਾਂ ਅੰਦਰ ਰਹਿੰਦੇ ਹੋਏ ਵੀ ਹਰੇਕ ਨੂੰ ਵਾਰ-ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।