India Coronavirus patients: ਨਵੀਂ ਦਿੱਲੀ: ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ 103 ਲੋਕਾਂ ਦੀ ਮੌਤ ਹੋ ਗਈ ਹੈ । ਵੱਡੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 85 ਹਜ਼ਾਰ 940 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਸ ਦੇ ਨਾਲ ਹੀ 2752 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਹਜ਼ਾਰ 153 ਲੋਕ ਠੀਕ ਹੋ ਚੁੱਕੇ ਹਨ ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 1068, ਗੁਜਰਾਤ ਵਿੱਚ 606, ਮੱਧ ਪ੍ਰਦੇਸ਼ ਵਿੱਚ 239, ਪੱਛਮੀ ਬੰਗਾਲ ਵਿੱਚ 225, ਰਾਜਸਥਾਨ ਵਿੱਚ 125, ਉੱਤਰ ਪ੍ਰਦੇਸ਼ ਵਿੱਚ 95, ਆਂਧਰਾ ਪ੍ਰਦੇਸ਼ ਵਿੱਚ 48, ਤਾਮਿਲਨਾਡੂ ਵਿੱਚ 71, ਤੇਲੰਗਾਨਾ ਵਿੱਚ 34, ਕਰਨਾਟਕ ਵਿੱਚ 36, ਪੰਜਾਬ ਵਿੱਚ 37, ਜੰਮੂ ਅਤੇ ਕਸ਼ਮੀਰ ਵਿੱਚ 11, ਹਰਿਆਣਾ ਵਿੱਚ 11, ਬਿਹਾਰ ਵਿੱਚ 7, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 2 ਅਤੇ ਮੇਘਾਲਿਆ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ।
ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1576 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 49 ਲੋਕਾਂ ਦੀ ਮੌਤ ਹੋ ਚੁੱਕੀ ਹੈ । ਸੂਬੇ ਵਿੱਚ ਕੋਰੋਨਾ ਨਾਲ ਹੁਣ ਤੱਕ 1068 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਦੱਸ ਦੇਈਏ ਕਿ 1 ਮਈ ਨੂੰ ਦੇਸ਼ ਵਿੱਚ ਕੁੱਲ 35043 ਕੇਸ ਸਨ ਅਤੇ 1147 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ, ਪਰ 15 ਮਈ ਤੱਕ ਉਹ 81,970 ਹੋ ਗਏ ਹਨ । ਪਿਛਲੇ 15 ਦਿਨਾਂ ਵਿੱਚ 46,927 ਮਾਮਲੇ ਸਾਹਮਣੇ ਆਏ ਹਨ। ਯਾਨੀ ਪਿਛਲੇ ਪੰਦਰਾਂ ਦਿਨਾਂ ਵਿੱਚ ਦੇਸ਼ ਵਿੱਚ ਮੌਜੂਦਾ ਕੇਸਾਂ ਵਿੱਚੋਂ 57.24% ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ ।