India Covid case count: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਦੇਸ਼ ਵਿੱਚ ਲਾਕਡਾਊਨ ਲਾਗੂ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6767 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ।
ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 147 ਲੋਕਾਂ ਦੀ ਮੌਤ ਹੋ ਗਈ ਸੀ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਇੱਕ ਲੱਖ 31 ਹਜ਼ਾਰ 868 ਵਿਅਕਤੀ ਕੋਰੋਨਾ ਪੀੜਤ ਹੋ ਚੁੱਕੇ ਹਨ। ਇਸ ਦੇ ਨਾਲ ਹੀ 3867 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 54 ਹਜ਼ਾਰ 441 ਲੋਕ ਠੀਕ ਵੀ ਹੋਏ ਹਨ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 1577, ਗੁਜਰਾਤ ਵਿੱਚ 829, ਮੱਧ ਪ੍ਰਦੇਸ਼ ਵਿੱਚ 281, ਪੱਛਮੀ ਬੰਗਾਲ ਵਿੱਚ 269, ਰਾਜਸਥਾਨ ਵਿੱਚ 160, ਦਿੱਲੀ ਵਿੱਚ 231, ਉੱਤਰ ਪ੍ਰਦੇਸ਼ ਵਿੱਚ 155, ਆਂਧਰਾ ਪ੍ਰਦੇਸ਼ ਵਿੱਚ 56, ਤਾਮਿਲਨਾਡੂ ਵਿੱਚ 103, ਤੇਲੰਗਾਨਾ ਵਿੱਚ 49 , ਕਰਨਾਟਕ ਵਿੱਚ 42, ਪੰਜਾਬ ਵਿੱਚ 42, ਜੰਮੂ ਕਸ਼ਮੀਰ ਵਿੱਚ 21, ਹਰਿਆਣਾ ਵਿੱਚ 16, ਬਿਹਾਰ ਵਿੱਚ 11, ਕੇਰਲ ਵਿੱਚ 4, ਝਾਰਖੰਡ ਵਿੱਚ 4, ਓਡੀਸ਼ਾ ਵਿੱਚ 7, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 4, ਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ।