ਤੀਰਥ ਸਥਾਨਾਂ, ਮੰਦਰਾਂ, ਅਦਾਲਤਾਂ ਅਤੇ CBSE ਸਕੂਲਾਂ ਤੋਂ ਬਾਅਦ ਹੁਣ ਭਾਰਤੀ ਜਲ ਸੈਨਾ ਵਿੱਚ ਨਵਾਂ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਹੁਣ ਤੱਕ ਨੇਵੀ ‘ਚ 10 ਡਰੈੱਸ ਕੋਡ ਸਨ ਪਰ ਹੁਣ ਇਸ ‘ਚ 11ਵਾਂ ਡਰੈੱਸ ਕੋਡ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਹੁਣ ਕੁੜਤਾ-ਪਜਾਮਾ ਵੀ ਪਹਿਨ ਸਕਣਗੇ। ਜਦੋਂ ਕਿ ਮਹਿਲਾ ਮਰੀਨ ਨੂੰ ਕੁੜਤਾ-ਚੂੜੀਦਾਰ ਜਾਂ ਕੁੜਤਾ-ਪਲਾਜ਼ੋ ਪਹਿਨਣ ਦੀ ਇਜਾਜ਼ਤ ਹੋਵੇਗੀ। ਅਜਿਹੇ ‘ਚ ਹੁਣ ਭਾਰਤੀ ਜਲ ਸੈਨਾ ਦੇ ਜਵਾਨ ਰਵਾਇਤੀ ਭਾਰਤੀ ਪਹਿਰਾਵਾ ਪਹਿਨ ਕੇ ਵਾਰਡਰੂਮ ਅਤੇ ਅਫਸਰਾਂ ਦੇ ਮੈਸ (ਰੈਸਟੋਰੈਂਟ) ‘ਚ ਆ ਸਕਣਗੇ। ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਫੌਜ ਤੋਂ ਸੇਵਾਮੁਕਤ ਸ਼ੌਰਿਆ ਚੱਕਰ ਵਿਜੇਤਾ ਬ੍ਰਿਗੇਡੀਅਰ ਹਰਦੀਪ ਸਿੰਘ ਸੋਹੀ ਨੇ ਆਪਣੇ ਐਕਸ ਅਕਾਊਂਟ ‘ਤੇ ਤਸਵੀਰ ਪੋਸਟ ਕਰਕੇ ਭਾਰਤੀ ਜਲ ਸੈਨਾ ਦੇ ਨਵੇਂ ਆਦੇਸ਼ ਬਾਰੇ ਜਾਣਕਾਰੀ ਦਿੱਤੀ। ਤਸਵੀਰ ਕੁੜਤਾ-ਪਜਾਮਾ ਅਤੇ ਜੈਕਟ ਦੀ ਹੈ, ਜਿਸ ਨੂੰ ਜਲ ਸੈਨਾ ਦੇ ਕਰਮਚਾਰੀਆਂ ਨੂੰ ਪਹਿਨਣ ਦੀ ਇਜਾਜ਼ਤ ਹੈ।
ਤਸਵੀਰ ਦੇ ਨਾਲ, ਹਰਦੀਪ ਸਿੰਘ ਸੋਹੀ ਨੇ ਇਸਨੂੰ ਇੰਡੀਅਨ ਨੇਵੀ ਦੇ ਆਫੀਸਰਜ਼ ਮੇਸ ਲਈ ਸੈਨਿਕਾਂ ਦਾ ਨਵਾਂ ਡਰੈੱਸ ਕੋਡ ਕੈਪਸ਼ਨ ਦਿੱਤਾ। ਨਵੇਂ ਡਰੈੱਸ ਕੋਡ ਬਾਰੇ ਭਾਰਤੀ ਜਲ ਸੈਨਾ ਵੱਲੋਂ ਸਾਰੀਆਂ ਕਮਾਂਡਾਂ ਅਤੇ ਸੰਸਥਾਵਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੁਕਮਾਂ ਦੀ ਤੁਰੰਤ ਪ੍ਰਭਾਵ ਨਾਲ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਜ਼ਿਲ੍ਹਾ ਕਾਡਰ ਤੇ ਆਰਮਡ ਕਾਡਰ ਦੇ 114 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ DSP, ਪੜ੍ਹੋ ਪੂਰੀ ਸੂਚੀ
ਜਲ ਸੈਨਾ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਨਵੇਂ ਡਰੈੱਸ ਕੋਡ ਨੂੰ ਲੈ ਕੇ ਕੁਝ ਨਿਯਮ ਅਤੇ ਸ਼ਰਤਾਂ ਹਨ, ਜਿਨ੍ਹਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਹੁਕਮਾਂ ਅਨੁਸਾਰ ਕੁੜਤਾ-ਪਜਾਮਾ ਸਲੀਵਲੇਸ ਜੈਕੇਟ ਅਤੇ ਰਸਮੀ ਜੁੱਤੀਆਂ ਜਾਂ ਸੈਂਡਲ ਨਾਲ ਪਹਿਨਿਆ ਜਾਵੇਗਾ। ਮਹਿਲਾ ਮਲਾਹ ਚੂੜੀਦਾਰ ਜਾਂ ਪਲਾਜ਼ੋ ਦੇ ਨਾਲ ਕੁਰਤਾ ਪਹਿਨਣਗੀਆਂ, ਪਰ ਇਹ ਪਰੰਪਰਾਗਤ ਭਾਰਤੀ ਪਹਿਰਾਵਾ ਸਿਰਫ਼ ਤਿਉਹਾਰਾਂ ਅਤੇ ਅਫ਼ਸਰਾਂ ਦੀ ਮੇਸ ਵਿੱਚ ਹੀ ਪਹਿਨਿਆ ਜਾਵੇਗਾ।
ਕੁੜਤੇ ਦੇ ਕਾਲਰ ਨੂੰ ਖੁੱਲ੍ਹਾ ਜਾਂ ਬੰਦ ਰੱਖਿਆ ਜਾ ਸਕਦਾ ਹੈ, ਪਰ ਇਸ ਦਾ ਰੰਗ ਸਿਰਫ਼ ਠੋਸ ਟੋਨ ਵਿੱਚ ਹੋਣਾ ਚਾਹੀਦਾ ਹੈ। ਇਸ ਦੀ ਲੰਬਾਈ ਗੋਡਿਆਂ ਤੱਕ ਹੋਣੀ ਚਾਹੀਦੀ ਹੈ, ਸਲੀਵਜ਼ ‘ਤੇ ਕਫਲਿੰਕ ਹੋਣੇ ਚਾਹੀਦੇ ਹਨ। ਪਜਾਮਾ ਟਰਾਊਜ਼ਰ ਵਰਗਾ ਹੋਣਾ ਚਾਹੀਦਾ ਹੈ। ਜੇਬਾਂ ਹੋਣੀਆਂ ਚਾਹੀਦੀਆਂ ਹਨ। ਔਰਤਾਂ ਨੂੰ ਕੱਪੜੇ ਸਿਲਵਾਉਂਣ ਦੌਰਾਨ ਭਾਰਤੀ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ –