Instructions given regarding open liquor : ਪੰਜਾਬ ਸਰਕਾਰ ਵੱਲੋਂ ਸੂਬੇ ’ਚ 7 ਮਈ ਤੋਂ ਸ਼ਰਾਬ ਦੇ ਠੇਕੇ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਠੇਕਿਆਂ ’ਤੇ ਭੀੜ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਅੰਗਰੇਜ਼ੀ ਸ਼ਰਾਬ ਦੀ ਹੋਮ ਡਿਲਵਰੀ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਵਿਵਸਥਾ ਦੇਸੀ ਸ਼ਰਾਬ ’ਤੇ ਲਾਗੂ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਹੋਮ ਡਿਲਵਰੀ ਲਈ ਸਰਕਾਰ ਵੱਲੋਂ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ ਜਿਸ ਅਧੀਨ 2 ਵਿਅਕਤੀ ਤਾਇਨਾਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਸਬੰਧਤ ਵਿਅਕਤੀਆਂ ਨੂੰ ਸਹਾਇਕ ਟੈਕਸੇਸ਼ਨ ਕਮਿਸ਼ਨਰ ਤੋਂ ਕਰਫਿਊ ਪਾਸ ਲੈਣਾ ਹੋਵੇਗਾ।
ਸ਼ਰਾਬ ਦਾ ਹਰੇਕ ਆਰਡਰ 2 ਲਿਟਰ ਤੋਂ ਬਾਅਦ ਨਹੀਂ ਹੋਵੇਗਾ। ਹੋਮ ਡਿਲਵਰੀ ਕਰਨ ਵਾਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਇਸ ਕੜੀ ਵਿਚ ਠੇਕੇ ’ਤੇ ਸ਼ਰਾਬ ਖਰੀਦਣ ਦੌਰਾਨ ਸੋਸ਼ਲ ਡਿਸਟੈਂਸਿੰਗ ਰਖਣੀ ਹੋਵੇਗੀ। ਟੇਕੇ ਦੇ ਬਾਹਰ 2 ਗਜ਼ ਦੀ ਦੂਰੀ ’ਤੇ ਗੋਲੇ ਬਣਾਉਣੇ ਹੋਣਗੇ। ਮਾਸਕ ਪਹਿਨਣ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ। ਠੇਕੇ ’ਤੇ ਇਕ ਸਮੇਂ ’ਤੇ 5 ਵਿਅਕਤੀਆਂ ਤੋਂ ਜ਼ਿਆਦਾ ਦੀ ਮੌਜੂਦਗੀ ’ਤੇ ਠੇਕਾ ਸੀਲ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਰਾਬ ਦੀ ਹੋਮ ਡਿਲਵਰੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਸ਼ਰਾਬ ਦੀ ਹੋਮ ਡਿਲਵਰੀ ਸਵੇਰੇ 9 ਵਜੇ ਤੋਂ 1 ਵਜੇ ਤੱਕ 7 ਮਈ ਤੋਂ ਹੀ ਸ਼ੁਰੂ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਜ਼ਿਲਾ ਮੈਜਿਸਟ੍ਰੇਟ ਅਤੇ ਕੇਂਦਰ ਸਰਕਾਰ ਵੱਲੋਂ ਪਾਬੰਦੀਆਂ ਅਧੀਨ ਆਉਂਦੇ ਖੇਤਰਾਂ ਵਿਚ ਇਹ ਫੈਸਲਾ ਲਾਗੂ ਨਹੀਂ ਮੰਨਿਆ ਜਾਵੇਗਾ। ਇਥੇ ਤੁਹਾਨੂੰ ਦੱਸ ਦੇਈਏ ਕਿ ਹੋਮ ਡਿਲਵਰੀ ’ਚ ਸਭ ਤੋਂ ਅੱਗੇ ਫੂਡ ਡਿਲਵਰੀ ਐਪ ਜੇਮੈਟੋ (Zomato) ਲੌਕਡਾਊਨ ਦੌਰਾਨ ਸ਼ਰਾਬ ਦੀ ਵੀ ਡਿਲਵਰੀ ਸ਼ੁਰੂ ਕਰਨ ਜਾ ਰਹੀ ਹੈ। ਲੌਕਡਾਊਨ ਵਿਚ ਗੈਰ-ਜ਼ਰੂਰੀ ਸਾਮਾਨ ਦੀ ਡਿਲਵਰੀ ’ਤੇ ਰੋਕ ਤੋਂ ਬਾਅਦ ਪਿਛਲੇ ਦਿਨੀਂ ਜੈਮੈਟੋ ਨੇ ਗ੍ਰਾਸਰੀ ਦੀ ਡਿਲਵਰੀ ਸ਼ੁਰੂ ਕੀਤੀ ਸੀ। ਭਾਰਤ ਵਿਚ ਸ਼ਰਾਬ ਦੀ ਹੋਮ ਡਿਲਵਰੀ ਸਬੰਧੀ ਜੇਕਰ ਕੰਪਨੀਆਂ ਨੂੰ ਛੋਟ ਮਿਲਦੀ ਹੈ ਤਾਂ ਜੋਮੈਟੋ ਸ਼ਰਾਬ ਦੀ ਹੋਮ ਡਿਲਵਰੀ ਸ਼ੁਰੂ ਕਰ ਸਕਦੀ ਹੈ।