ਇੰਟੈੱਲ ਇੰਡੀਆ ਦੇ ਸਾਬਕਾ ਕੰਟਰੀ ਹੈੱਡ ਅਵਤਾਰ ਸੈਣੀ ਦੀ ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਤੇਜ਼ ਰਫਤਾਰ ਕੈਬ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ 5.50 ਵਜੇ ਉਸ ਸਮੇਂ ਵਾਪਰਿਆ ਜਦੋਂ ਸੈਣੀ (68) ਆਪਣੇ ਸਾਥੀਆਂ ਨਾਲ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ ‘ਤੇ ਸਾਈਕਲ ਚਲਾ ਰਿਹਾ ਸੀ।
ਅਧਿਕਾਰੀ ਨੇ ਦੱਸਿਆ ਇੱਕ ਤੇਜ਼ ਰਫ਼ਤਾਰ ਕੈਬ ਨੇ ਸੈਣੀ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਸੈਣੀ ਨੂੰ ਸੱਟਾਂ ਲੱਗੀਆਂ ਅਤੇ ਸਾਥੀ ਸਾਈਕਲ ਸਵਾਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਚੇਂਬੂਰ ਦਾ ਰਹਿਣ ਵਾਲਾ ਸੈਣੀ ਇੰਟੇਲ 386 ਅਤੇ 486 ਮਾਈਕ੍ਰੋਪ੍ਰੋਸੈਸਰਾਂ ‘ਤੇ ਕੰਮ ਕਰਦਾ ਸੀ। ਉਸਨੇ ਕੰਪਨੀ ਦੇ ਪੇਂਟੀਅਮ ਪ੍ਰੋਸੈਸਰ ਦੇ ਡਿਜ਼ਾਈਨ ਦੀ ਵੀ ਅਗਵਾਈ ਕੀਤੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਬਦਲੇਗਾ ਮੌਸਮ, 2 ਦਿਨਾਂ ਤੱਕ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ, IMD ਵੱਲੋਂ ਆਰੇਂਜ ਅਲਰਟ ਜਾਰੀ
ਪੁਲਿਸ ਨੇ ਕੈਬ ਡ੍ਰਾਈਵਰ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 279, 337 ਅਤੇ 304-ਏ ਤਹਿਤ ਅਤੇ ਮੋਟਰ ਵਹੀਕਲ ਐਕਟ ਦੇ ਉਪਬੰਧ ਦੇ ਤਹਿਤ ਐਫਆਈਆਰ ਦਰਜ ਕੀਤਾ ਹੈ। NRI ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।