irrfan khan death property:ਅਦਾਕਾਰ ਇਰਫਾਨ ਖਾਨ ਦਾ 29 ਅਪ੍ਰੈਲ ਮੁੰਬਈ ਦੇ ਇਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। 53 ਸਾਲ ਦੇ ਇਰਫਾਨ ਲੰਬੇ ਸਮੇਂ ਤੋਂ ਕੈਂਸਰ ਦੀ ਜੰਗ ਲੜ ਰਹੇ ਸਨ। ਇਰਫਾਨ ਖਾਨ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਫੈਮਿਲੀ ਵਿੱਚ ਪਤਨੀ ਸੁਤਾਪਾ ਸਿਕੰਦਰ ਤੋਂ ਇਲਾਵਾ ਦੋ ਬੇਟੇ ਬਾਬਿਲ ਅਤੇ ਅਯਾਨ ਹਨ। ਹਾਲਾਂਕਿ ਇਰਫਾਨ ਆਪਣੀ ਪਤਨੀ ਅਤੇ ਬੱਚਿਆਂ ਦੀ ਲਈ ਕਰੋੜਾਂ ਦੀ ਪ੍ਰਾਪਰਟੀ ਛੱਡ ਗਏ ਹਨ।
ਰਿਪੋਰਟ ਦੇ ਮੁਤਾਬਿਕ ਇਰਫਾਨ ਖਾਨ ਪਤਨੀ ਸੁਤਾਪਾ ਤੇ ਦੋਨੋਂ ਬੱਚਿਆਂ ਦੇ ਲਈ ਲਗਭਗ 320 ਕਰੋੜ ਦੀ ਜ਼ਾਇਦਾਦ ਛੱਡ ਗਏ ਹਨ। ਰਿਪੋਰਟ ਦੇ ਮੁਤਾਬਿਕ ਇਰਫਾਨ ਇੱਕ ਫਿਲਮ ਦੇ ਲਈ ਲਗਭਗ ਪੰਦਰਾਂ ਕਰੋੜ ਚਾਰਜ ਕਰਦੇ ਸਨ।
ਇੰਨਾ ਹੀ ਨਹੀਂ ਇਰਫਾਨ ਫੀਸ ਤੋਂ ਇਲਾਵਾ ਪ੍ਰਾਫਿਟ ਸ਼ੇਅਰ ਵੀ ਲੈਂਦੇ ਸਨ। ਮਤਲਬ ਕਿ ਫਿਲਮ ਮੇਕਰ ਦੇ ਨਾਲ ਫਿਲਮ ਦੀ ਕਮਾਈ ਨੂੰ ਲੈ ਕੇ ਉਹ ਪਹਿਲਾਂ ਹੀ ਗੱਲ ਕਰ ਲੈਂਦੇ ਸਨ। ਇਸ ਦੇ ਨਾਲ ਹੀ ਇਰਫਾਨ ਕਈ ਮਸ਼ਹੂਰੀਆਂ ਦੇ ਜ਼ਰੀਏ ਵੀ ਮੋਟੀ ਕਮਾਈ ਕਰਦੇ ਸਨ। ਮੀਡੀਆ ਰਿਪੋਰਟ ਦੇ ਮੁਤਾਬਿਕ ਇਰਫਾਨ ਇੱਕ ਵਿਗਿਆਪਨ ਦੇ ਲਈ ਲਗਭਗ ਪੰਜ ਕਰੋੜ ਰੁਪਏ ਲੈਂਦੇ ਸਨ।
ਇਸ ਦੇ ਨਾਲ ਹੀ ਇਰਫਾਨ ਦਾ ਮੁੰਬਈ ਦੇ ਵਿੱਚ ਇੱਕ ਆਲੀਸ਼ਾਨ ਘਰ ਹੈ। ਨਾਲ ਹੀ ਇੱਥੇ ਦੇ ਪੌਸ਼ ਇਲਾਕੇ ਜੁਹੂ ਵਿੱਚ ਉਨ੍ਹਾਂ ਦੇ ਕੋਲ ਇੱਕ ਫਲੈਟ ਵੀ ਹੈ। ਇਰਫਾਨ ਖਾਨ ਦਾ ਨਾਮ ਸਭ ਤੋਂ ਜ਼ਿਆਦਾ ਇਨਕਮ ਟੈਕਸ ਦੇਣ ਵਾਲੇ ਸਿਤਾਰਿਆਂ ਦੇ ਵਿੱਚ ਸ਼ਾਮਿਲ ਸੀ। ਇਸ ਤੋਂ ਇਲਾਵਾ ਇਰਫਾਨ ਨੇ ਲੱਗਭੱਗ 110 ਕਰੋੜ ਰੁਪਏ ਦਾ ਪਰਸਨਲ ਇਨਵੈਸਟਮੈਂਟ ਵੀ ਕੀਤਾ ਸੀ। ਇਰਫ਼ਾਨ ਟੋਇਟਾ ਸੇਲਿਕਾ, ਬੀਐੱਮਡਬਲਿਊ ਤੇ ਆਡੀ ਵਰਗੀਆਂ ਲਗਜ਼ਰੀ ਕਾਰਾਂ ਦੇ ਮਾਲਿਕ ਸਨ। ਜਿਸਦੀ ਕੀਮਤ ਪੰਜ ਕਰੋੜ ਦੇ ਨੇੜੇ ਤੇੜੇ ਹੈ।
ਇਰਫਾਨ ਦੀ ਮੌਤ ਨਾਲ ਉਨ੍ਹਾਂ ਦੇ ਦੋਨੋਂ ਬੇਟੇ ਬਾਬਿਲ ਅਤੇ ਅਯਾਨ ਵੀ ਸਦਮੇ ਵਿੱਚ ਹਨ। ਜਿਸ ਸਮੇਂ ਇਰਫਾਨ ਦੇ ਸਰੀਰ ਨੂੰ ਹਸਪਤਾਲ ਤੋਂ ਕਬਰਿਸਤਾਨ ਵੱਲ ਲਿਜਾਇਆ ਜਾ ਰਿਹਾ ਸੀ। ਉਸ ਸਮੇਂ ਬਾਬਲ ਰਿਸ਼ਤੇਦਾਰਾਂ ਨਾਲ ਲਿਪਟ ਕੇ ਰੋ ਰਹੇ ਸਨ। ਬਾਬੀ ਲੰਦਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੇ ਹਨ। ਉਹ ਲੋਕ ਡਾਉਨ ਤੋਂ ਪਹਿਲਾਂ ਘਰ ਵਾਪਸ ਆ ਗਏ ਸਨ। ਇਰਫਾਨ ਦਾ ਦੂਜਾ ਬੇਟਾ ਅਯਾਨ ਵੀ ਪੜ੍ਹਾਈ ਕਰ ਰਿਹਾ ਹੈ। ਫ਼ਿਲਮ ਲਾਈਫ਼ ਆਫ਼ ਪਾਈ ਵਿੱਚ ਸੱਤ ਸਾਲ ਦੀ ਉਮਰ ਵਿੱਚ ਅਯਾਨ ਆਪਣੇ ਪਿਤਾ ਨਾਲ ਨਜ਼ਰ ਆਏ ਸਨ। ਇਰਫਾਨ ਨੇ ਦੱਸਿਆ ਸੀ ਕਿ ਅਯਾਨ ਕੈਮਰਾ ਫਰੈਂਡਲੀ ਹੈ।ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।