irrfan noble deed death:ਇਰਫਾਨ ਖਾਨ ਦੇ ਦਿਹਾਂਤ ਨੂੰ ਇਕ ਮਹੀਨਾ ਹੋ ਚੁੱਕਾ ਹੈ। ਮਰਨ ਤੋਂ ਪਹਿਲਾਂ ਇਰਫਾਨ ਖ਼ਾਨ ਇੱਕ ਨੇਕ ਕੰਮ ਕਰਕੇ ਗਏ ਸਨ ਪਰ ਉਹ ਨਹੀਂ ਚਾਹੁੰਦੇ ਸਨ ਕਿ ਇਸ ਦੇ ਬਾਰੇ ਵਿਚ ਕਿਸੇ ਨੂੰ ਵੀ ਪਤਾ ਚੱਲੇ। ਹਾਲਾਂਕਿ ਇਰਫਾਨ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਇੱਕ ਦੋਸਤ ਨੇ ਅਦਾਕਾਰ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਹਨ।ਇਰਫਾਨ ਦੇ ਦੋਸਤ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਅਸੀਂ ਕਰੋਨਾ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਦੇ ਲਈ ਫੰਡ ਦਾ ਇੰਤਜ਼ਾਮ ਕਰ ਰਹੇ ਸੀ। ਅਸੀਂ ਇਰਫਾਨ ਦੇ ਭਰਾ ਨਾਲ ਇਸ ਬਾਰੇ ਗੱਲ ਕੀਤੀ ਸੀ ਪਰ ਜਿਵੇਂ ਹੀ ਇਰਫਾਨ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਆਪ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਉਸ ਸਮੇਂ ਇਹ ਵੀ ਸ਼ਰਤ ਰੱਖੀ ਸੀ ਕਿ ਉਹ ਮਦਦ ਕਰ ਰਹੇ ਹਨ ਪਰ ਇਸ ਦੇ ਬਾਰੇ ਵਿਚ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਇਰਫਾਨ ਖਾਨ ਦਾ ਕਹਿਣਾ ਸੀ ਕਿ ਸੱਜੇ ਹੱਥ ਨਾਲ ਕੁਝ ਦਓ ਤਾਂ ਖੱਬੇ ਹੁੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਉਸ ਸਮੇਂ ਉਹਨਾਂ ਦਾ ਲੋਕਾਂ ਦੀ ਮਦਦ ਕਰਨਾ ਬਹੁਤ ਜਰੂਰੀ ਸੀ।
ਉਹਨਾਂ ਦੇ ਦੋਸਤ ਨੇ ਅੱਗੇ ਕਿਹਾ ਕਿ ਇਰਫਾਨ ਨੂੰ ਕਿਸੇ ਵੀ ਗੱਲ ਦਾ ਘਮੰਡ ਨਹੀਂ ਸੀ। ਜਦੋਂ ਵੀ ਉਹ ਆਪਣੇ ਘਰ ਜੈਪੁਰ ਵਿੱਚ ਆਉੰਦੇ ਤਾਂ ਉਹ ਸਭ ਨਾਲ ਗੱਲ ਕਰਦੇ ਸਨ। ਇੰਨਾ ਹੀ ਨਹੀਂ, ਜੇਕਰ ਕੋਈ ਮੁਸੀਬਤ ਵਿੱਚ ਹੁੰਦਾ ਤਾਂ ਉਹ ਉਸ ਦੀ ਮਦਦ ਵੀ ਕਰਦੇ ਸਨ।ਇਰਫਾਨ ਦੇ ਜਾਣ ਤੋਂ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਤਾਪਾ ਸਿਕੰਦਰ ਨੇ ਉਨ੍ਹਾਂ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਇਮੋਸ਼ਨਲ ਪੋਸਟ ਲਿਖਿਆ ਹੈ। ਸੁਤਾਪਾ ਨੇ ਇਰਫਾਨ ਨਾਲ ਆਪਣੇ ਕੁਝ ਸਕੂਨ ਦੇ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਨੋਂ ਕਿਸੇ ਪਾਰਕ ਵਿੱਚ ਹਨ ਜਿੱਥੇ ਇੱਕ ਤਸਵੀਰ ਵਿੱਚ ਇਰਫਾਨ ਇਕੱਲੇ ਘਾਹ ਉੱਤੇ ਲੇਟੇ ਕੁਝ ਦੇਖ ਰਹੇ ਹਨ ਅਤੇ ਦੂਜੀ ਤਸਵੀਰ ਵਿੱਚ ਉਹ ਆਪਣੀ ਪਤਨੀ ਨਾਲ ਸੈਲਫੀ ਲੈ ਰਹੇ ਹਨ।
ਇਰਫ਼ਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖਾਨ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਇਰਫਾਨ ਦੇ ਵਿਅਕਤਿਤਵ ਦੀ ਝਲਕ ਦਰਸ਼ਕਾਂ ਦੇ ਸਾਹਮਣੇ ਦਿਖਾਈ ਹੈ।