ਜਿੱਥੇ ਇੱਕ ਪਾਸੇ ਬਾਲੀਵੁੱਡ ਨੇ ਆਪਣੇ ਸਿਤਾਰੇ ਇਰਫ਼ਾਨ ਖ਼ਾਨ ਖੋਹ ਦਿੱਤਾ। ਉੱਥੇ ਹੀ ਦੂਸਰੇ ਪਾਸੇ ਇਕ ਪਤਨੀ ਨੇ ਆਪਣੇ ਪਤੀ ਅਤੇ ਬੱਚਿਆਂ ਨੇ ਵੀ ਆਪਣਾ ਪਿਤਾ ਖੋਹ ਦਿੱਤਾ। ਇਰਫਾਨ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਮੁਸ਼ਕਿਲ ਸਮੇਂ ਵਿੱਚ ਬਾਲੀਵੁੱਡ ਸਿਤਾਰੇ ਸਮੇਤ ਫੈਨਜ਼ ਇਰਫਾਨ ਖਾਨ ਦੇ ਪਰਿਵਾਰ ਵਾਲਿਆਂ ਨੂੰ ਹੌਂਸਲਾ ਦੇ ਰਹੇ ਹਨ। ਇਸ ‘ਤੇ ਇਰਫਾਨ ਦੇ ਬੇਟੇ ਬਾਬਿਲ ਖਾਨ ਨੇ ਸਾਰਿਆਂ ਨੂੰ ਇੱਕ ਸਪੈਸ਼ਲ ਨੋਟ ਲਿਖਿਆ ਹੈ।
ਬਾਬਿਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਲੋਕਾਂ ਨੂੰ ਧੰਨਵਾਦ ਦਿੰਦੇ ਹੋਏ ਇੱਕ ਨੋਟ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਮੇਰੇ ਪਿਆਰੇ ਦੋਸਤੋ ਤੁਹਾਡੇ ਦੁਆਰਾ ਦਿੱਤੀ ਜਾਣ ਵਾਲੀਆਂ ਸੰਵੇਦਨਾਵਾਂ ਦੇ ਲਈ ਮੈਂ ਆਭਾਰੀ ਹਾਂ।ਹਾਲਾਂਕਿ ਤੁਸੀ ਸਭ ਸਮਝ ਰਹੇ ਹੋਵੋਗੇ ਕਿ ਮੈਂ ਇਸ ਸਮੇਂ ਤੁਹਾਨੂੰ ਰਿਪਲਾਈ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ।ਕਿਉਂਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਮੈਂ ਤੁਹਾਨੂੰ ਸਭ ਨੂੰ ਰਿਪਲਾਈ ਕਰਾਗਾ। ਪਰ ਹੁਣ ਨਹੀਂ। ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਸਭ ਨਾਲ ਪਿਆਰ ਕਰਦਾ ਹਾਂ।
ਇਰਫਾਨ ਦੀ ਮੌਤ ਨਾਲ ਉਨ੍ਹਾਂ ਦੇ ਦੋਨੋਂ ਬੇਟੇ ਬਾਬਿਲ ਅਤੇ ਅਯਾਨ ਵੀ ਸਦਮੇ ਵਿੱਚ ਹਨ। ਜਿਸ ਸਮੇਂ ਇਰਫਾਨ ਦੇ ਸਰੀਰ ਨੂੰ ਹਸਪਤਾਲ ਤੋਂ ਕਬਰਿਸਤਾਨ ਵੱਲ ਲਿਜਾਇਆ ਜਾ ਰਿਹਾ ਸੀ। ਉਸ ਸਮੇਂ ਬਾਬਲ ਰਿਸ਼ਤੇਦਾਰਾਂ ਨਾਲ ਲਿਪਟ ਕੇ ਰੋ ਰਹੇ ਸਨ। ਬਾਬੀ ਲੰਦਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੇ ਹਨ। ਉਹ ਲੋਕ ਡਾਉਨ ਤੋਂ ਪਹਿਲਾਂ ਘਰ ਵਾਪਸ ਆ ਗਏ ਸਨ। ਇਰਫਾਨ ਦਾ ਦੂਜਾ ਬੇਟਾ ਅਯਾਨ ਵੀ ਪੜ੍ਹਾਈ ਕਰ ਰਿਹਾ ਹੈ। ਫ਼ਿਲਮ ਲਾਈਫ਼ ਆਫ਼ ਪਾਈ ਵਿੱਚ ਸੱਤ ਸਾਲ ਦੀ ਉਮਰ ਵਿੱਚ ਅਯਾਨ ਆਪਣੇ ਪਿਤਾ ਨਾਲ ਨਜ਼ਰ ਆਏ ਸਨ। ਇਰਫਾਨ ਨੇ ਦੱਸਿਆ ਸੀ ਕਿ ਅਯਾਨ ਕੈਮਰਾ ਫਰੈਂਡਲੀ ਹੈ।
ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।