ਇਹ ਤਸਵੀਰ ਮੁੰਜਿਰ ਏਲ ਨੇਜੇਲ ਤੇ ਉਸ ਦੇ ਪੁੱਤਰ ਮੁਸਤਫ਼ਾ ਦੀ ਹੈ। ਸੀਰੀਆ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਨੇਜੇਲ ਨੇ ਆਪਣੀ ਲੱਤ ਗੁਆ ਦਿੱਤੀ ਅਤੇ ਉਸ ਦਾ ਪੁੱਤਰ ਵੀ ਬਿਨਾਂ ਲੱਤਾਂ-ਬਾਹਾਂ ਦੇ ਪੈਦਾ ਹੋਇਆ। ਹਾਲਾਂਕਿ ਕਿਸੇ ਤਰ੍ਹਾਂ ਉਸ ਦੀ ਜਾਨ ਬਚ ਗਈ। ਇੱਕ ਫੋਟੋਗ੍ਰਾਫ਼ਰ ਨੇ ਇਨ੍ਹਾਂ ਦੀ ਤਸਵੀਰ ਖਿੱਚੀ, ਜੋ ਖੂਬ ਵਾਇਰਲ ਹੋਈ। ਇਸ ਪਿੱਛੋਂ ਇਟਲੀ ਸਰਕਾਰ ਨੇ ਬੁਲਾ ਕੇ ਉਥੇ ਦੀ ਨਾਗਰਿਕਤਾ ਦੇ ਦਿੱਤੀ।
ਇਹ ਤਸਵੀਰ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਤਸਵੀਰ ‘ਚ ਨੇਜੇਲ ਆਪਣੇ ਬੇਟੇ ਨੂੰ ਹਵਾ ‘ਚ ਉਛਾਲ ਰਿਹਾ ਸੀ। ਦੋਵੇਂ ਪਿਓ-ਪੁੱਤ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਪਰ ਉਨ੍ਹਾਂ ਦੀ ਮੁਸਕਰਾਹਟ ਦੇ ਪਿੱਛੇ ਦਰਦਨਾਕ ਕਹਾਣੀ ਹੈ। ਦਰਅਸਲ ਨੇਜੇਲ ਨੇ ਸੀਰੀਆ ਵਿੱਚ ਇੱਕ ਬੰਬ ਧਮਾਕੇ ਵਿੱਚ ਇੱਕ ਲੱਤ ਗੁਆ ਦਿੱਤੀ ਤਾਂ ਉਸਦਾ ਪੁੱਤਰ ਮੁਸਤਫਾ ਵੀ ਅਪਾਹਜ ਪੈਦਾ ਹੋਇਆ।
ਐਲ ਨੇਜੇਲ ਕਿਸੇ ਤਰ੍ਹਾਂ ਆਪਣੇ ਪਰਿਵਾਰ ਨਾਲ ਸੀਰੀਆ ਤੋਂ ਬਚ ਕੇ ਤੁਰਕੀ ਪਹੁੰਚ ਗਿਆ ਅਤੇ ਉੱਥੇ ਇਹ ਤਸਵੀਰ ਲਈ ਗਈ। ਜਨਵਰੀ 2021 ਵਿੱਚ ਤੁਰਕੀ ਦੇ ਫੋਟੋਗ੍ਰਾਫਰ ਮਹਿਮੇਤ ਅਸਲਾਨ ਨੇ ਇਹ ਫੋਟੋ ਖਿੱਚੀ ਅਤੇ ਇਸਨੂੰ “ਹਾਰਡਸ਼ਿਪ ਆਫ ਲਾਈਫ਼” ਦਾ ਨਾਂ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਸ ਤਸਵੀਰ ਨੂੰ ਸਿਏਨਾ ਇੰਟਰਨੈਸ਼ਨਲ ਫੋਟੋ ਐਵਾਰਡਸ ‘ਚ ‘ਫੋਟੋ ਆਫ ਦਿ ਈਅਰ’ ਦਾ ਐਵਾਰਡ ਮਿਲਿਆ ਹੈ।
ਤਸਵੀਰ ਵਾਇਰਲ ਹੋਣ ਤੋਂ ਬਾਅਦ ਦੁਨੀਆ ਨੂੰ ਅਲ ਨੇਜੇਲ ਤੇ ਮੁਸਤਫ਼ਾ ਦੀ ਕਹਾਣੀ ਬਾਰੇ ਪਤਾ ਲੱਗਾ। ਕਈ ਲੋਕਾਂ ਨੇ ਉਸ ਨਾਲ ਹਮਦਰਦੀ ਪ੍ਰਗਟਾਈ, ਜਦਕਿ ਇਟਲੀ ਦੀਆਂ ਕੁਝ ਸੰਸਥਾਵਾਂ ਨੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਤਾਂ ਜੋ ਉਹ ਆਮ ਜ਼ਿੰਦਗੀ ਜੀਅ ਸਕਣ।
ਮੁਸਤਫਾ ਬਿਨਾਂ ਬਾਹਾਂ ਅਤੇ ਲੱਤਾਂ ਦੇ ਪੈਦਾ ਹੋਇਆ ਹੈ ਅਤੇ ਇਸ ਦਾ ਮੁੱਖ ਕਾਰਨ ਸੀਰੀਆ ਵਿੱਚ ਜੰਗ ਦੌਰਾਨ ਨਰਵ ਗੈਸ ਦਾ ਛੱਡਣਾ ਹੈ। ਜਿਸ ਕਾਰਨ ਉਸ ਦੀ ਮਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਿਆ ਅਤੇ ਉਹ ਉਸ ਸਮੇਂ ਗਰਭਵਤੀ ਸੀ। ਉਸ ਦੀ ਜਾਨ ਬਚਾਉਣ ਲਈ ਉਸ ਨੂੰ ਦਿੱਤੀ ਗਈ ਦਵਾਈ ਦਾ ਮੁਸਤਫਾ ‘ਤੇ ਅਸਰ ਪਿਆ ਅਤੇ ਉਹ ਜਨਮ ਤੋਂ ਅਪਾਹਜ ਹੋ ਗਿਆ।
ਮੁਸਤਫ਼ਾ ਸਿਰਫ ਛੇ ਸਾਲ ਦਾ ਹੈ ਅਤੇ ਉਸਦੇ ਪਰਿਵਾਰ ਵਿੱਚ ਉਸਦੇ ਪਿਤਾ, ਮਾਂ ਅਤੇ ਦੋ ਛੋਟੀਆਂ ਭੈਣਾਂ ਹਨ। ਵੀਰਵਾਰ ਨੂੰ ਇਹ ਪਰਿਵਾਰ ਇਟਲੀ ਲਈ ਜਹਾਜ਼ ‘ਚ ਸਵਾਰ ਹੋ ਕੇ ਆਇਆ ਅਤੇ ਉਨ੍ਹਾਂ ਨੇ ਇਕ ਵੀਡੀਓ ਵੀ ਰਿਕਾਰਡ ਕੀਤਾ ਕਿ ਉਹ ਆ ਰਹੇ ਹਨ ਅਤੇ ਇਹ ਵੀ ਕਿਹਾ ਕਿ ਅਸੀਂ ਇਟਾਲੀਆ ਨਾਲ ਪਿਆਰ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਫੈਸਟੀਵਲ ਦੇ ਆਯੋਜਕਾਂ ਨੇ ਸੀਰੀਆ ਦੇ ਪਰਿਵਾਰ ਦੀ ਮੇਜ਼ਬਾਨੀ ਕਰਨ ਲਈ ਡਿਪਲੋਮੈਟਾਂ, ਹਸਪਤਾਲਾਂ, ਮੁੜ ਵਸੇਬਾ ਕੇਂਦਰਾਂ ਅਤੇ ਸਿਏਨਾ ਵਿੱਚ ਕੈਥੋਲਿਕ ਡਾਇਓਸਿਸ ਤੱਕ ਪਹੁੰਚ ਕੀਤੀ। ਉਨ੍ਹਾਂ ਦਾ ਮਕਸਦ ਮੁਸਤਫਾ ਅਤੇ ਉਸਦੇ ਪਿਤਾ ਦਾ ਸਹੀ ਇਲਾਜ ਕਰਵਾਉਣਾ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਮੁਸਤਫਾ ਅਤੇ ਉਸਦੇ ਪਿਤਾ ਨੂੰ ਪ੍ਰਾਸਥੇਟਿਕ ਅੰਗ (ਨਕਲੀ) ਅੰਗ ਲਗਾਏ ਜਾ ਸਕਣ।
ਪਰ ਹੁਣ ਇਸ ਪਰਿਵਾਰ ਲਈ ਉਮੀਦ ਹੈ ਕਿਉਂਕਿ ਇਟਲੀ ਦੇ ਪ੍ਰੋਸਥੇਟਿਕ ਮਾਹਿਰ ਮੁਸਤਫਾ ਅਤੇ ਉਸ ਦੇ ਪਿਤਾ ਲਈ ਨਕਲੀ ਬਣਾਉਣ ਲਈ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ।