japji share pic family:ਪਾਲੀਵੁਡ ਇੰਡਸਟਰੀ ਦੀ ਅਦਾਕਾਰਾ ਜਪਜੀ ਖਹਿਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਪਿਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਤਾਕਤ ਹਨ । ਇਹੀ ਕਾਰਨ ਹੈ ਕਿ ਉਹ ਅੱਜ ਇਸ ਮੁਕਾਮ ਤੇ ਪਹੁੰਚ ਸਕੇ ਹਨ ।
ਇਸ ਤਸਵੀਰ ‘ਚ ਜਪਜੀ ਖਹਿਰਾ ਆਪਣੇ ਪੇਰੇਂਟਸ ਦੇ ਨਾਲ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਜਪਜੀ ਖਹਿਰਾ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ । ਜਿਨ੍ਹਾਂ ਦੀ ਪਿੱਛੇ ਜਿਹੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਕੇ ਖੁਲਾਸਾ ਕੀਤਾ ਸੀ ।ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦਈਏ ਕਿ ਉੱਚੀ ਲੰਮੀ ਪੰਜਾਬਣ ਮੁਟਿਆਰ ਜਪੁਜੀ ਖਹਿਰਾ ਦਾ ਜਨਮ 16 ਦਸੰਬਰ 1985 ਨੂੰ ਲੁਧਿਆਣਾ ਵਿੱਚ ਹੋਇਆ। ਬਚਪਨ ਵਿਚ ਉਹ ਆਪਣੇ ਮਾਤਾ ਪਿਤਾ ਆਸਟਰੇਲੀਆ ਨਾਲ ਚਲੀ ਗਈ।
ਜਪੁਜੀ ਨੇ ਆਪਣੀ ਬੈਚਲਰ ਆਫ਼ ਟੈਕਨਾਲੋਜੀ ਦੀ ਡਿਗਰੀ ਆਸਟਰੇਲੀਆ ਵਿੱਚ ਰਹਿੰਦਿਆਂ ਪੂਰੀ ਕੀਤੀ| ਜਪੁਜੀ ਖਹਿਰਾ ਨੇ ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣ ਤੋਂ ਬਾਅਦ, ਹਰਭਜਨ ਮਾਨ ਦੇ ਨਾਲ ਪੰਜਾਬੀ ਫਿਲਮ ‘ਮਿੱਟੀ ਵਾਜਾਂ ਮਾਰਦੀ’ (2007) ਵਿੱਚ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਹ ਫਿਲਮ ਦਰਸ਼ਕਾਂ ਨੂੰ ਬਹੁੱਤ ਪਸੰਦ ਆਈ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਮੁੱਖ ਭੂਮਿਕਾ, ‘ਫੇਰ ਮਮਲਾ ਗੜਬੜ-ਗੜਬੜ’ ਵਿੱਚ ਨਿਭਾਈ। ਇਸ ਤੋਂ ਇਲਾਵਾ ਜਪੁਜੀ ਨੇ ਧਰਤੀ, ਸਿੰਘ ਬਨਾਮ ਕੌਰ ਅਤੇ ‘ਇਸ਼ਕ ਬ੍ਰਾਂਡੀ’ ਫ਼ਿਲਮਾਂ ਵਿਚ ਵੀ ਭੂਮਿਕਾ ਨਿਭਾਈ।
ਜਪੁਜੀ ਖਹਿਰਾ ਦੀ ਬਾਕਮਾਲ ਅਦਾਕਾਰੀ JORA THE SCOND CHAPTER ਵਿੱਚ ਵੀ ਦੇਖਣ ਨੂੰ ਮਿਲੀ ਹੈ ਜਿਵੇ ਕੇ ਸਭ ਨੇ ਫਿਲਮ ਵਿਚ ਦੇਖਿਆ ਹੀ ਹੋਵੇਗਾ, ਫਿਲਮ ਵਿਚ ਜਪੁਜੀ ਦੀ ਦਿੱਖ ਬਹੁਤ ਹੀ ਪ੍ਰਭਾਵਸ਼ਾਲੀ ਹੈ| ਜਪੁਜੀ ਖਹਿਰਾ ਦਾ ਪੰਜਾਬੀ ਫਿਲਮ ਜਗਤ ਵਿਚ ਪੁਨਰ ਜਨਮ ਸਾਬਿਤ ਹੋਵੇਗਾ | ਇਸ ਫ਼ਿਲਮ ਵਿਚ ਭਾਵੇਂ ਜਪੁਜੀ ਦਾ ਰੋਲ ਜਿਆਦਾ ਲੰਮਾ ਨਹੀਂ| ਪਰ ਫਿਰ ਵੀ ਉਹ ਦਰਸ਼ਕਾਂ ਦੇ ਦਿਲਾਂ ਤੇ ਇੱਕ ਸਥਾਈ ਛਾਪ ਛੱਡੇਗਾ |