Javed simmi oppose liquor:ਦੇਸ਼ ਵਿੱਚ ਜਿੱਥੇ ਇੱਕ ਪਾਸੇ ਲੋਕ ਮਹਾਮਾਰੀ ਝੱਲ ਰਹੇ ਸਨ। ਉੱਥੇ ਹੁਣ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਜਾਣ ਤੋਂ ਬਾਅਦ ਲਗਾਤਾਰ ਹਿੰਸਾ ਅਤੇ ਝਗੜਿਆਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਸ਼ਰਾਬ ਦੇ ਨਸ਼ੇ ਵਿੱਚ ਲੋਕ ਆਪਣਾ ਆਪਾ ਖੋਹ ਰਹੇ ਹਨ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ। ਹੁਣ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਕੁਝ ਸਿਤਾਰਿਆਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਅਦਾਕਾਰਾ ਸਿੰਮੀ ਅਗਰਵਾਲ ਨੇ ਟਵਿੱਟਰ ‘ਤੇ ਇਸ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਸਰਕਾਰ ਦੇ ਇਸ ਫ਼ੈਸਲੇ ਨੂੰ ਬੇਵਕੂਫੀ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਮੈਂ ਉਸ Idiot ਦਾ ਨਾਮ ਜਾਨਣਾ ਚਾਹੁੰਦੀ ਹਾਂ ਜਿਸ ਨੇ ਇਸ ਮਹਾਂਮਾਰੀ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ। ਸਿੰਮੀ ਦੇ ਇਸ ਟਵੀਟ ‘ਤੇ ਲੋਕ ਕਈ ਕਮੈਂਟ ਕਰ ਰਹੇ ਹਨ ਅਤੇ ਆਪਣੀ ਰਾਏ ਸਾਹਮਣੇ ਰੱਖ ਰਹੇ ਹਨ।
ਉੱਥੇ ਹੀ ਮਸ਼ਹੂਰ ਲੇਖਕ ਜਾਵੇਦ ਅਖ਼ਤਰ ਨੇ ਇਸ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਉਨ੍ਹਾਂ ਨੇ ਲਿਖਿਆ ਲਾਕਡਾਊਨ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਖੁੱਲ੍ਹਣ ਨਾਲ ਬੇਹੱਦ ਖਤਰਨਾਕ ਨਤੀਜੇ ਸਾਹਮਣੇ ਆਉਣਗੇ। ਪਹਿਲਾਂ ਹੀ ਕੋਰੋਨਾ ਦੇ ਕੇਸਾਂ ਦੇ ਅੰਕੜਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸ਼ਰਾਬ ਇਨ੍ਹਾਂ ਮਾਮਲਿਆਂ ਨੂੰ ਹੋਰ ਵੀ ਵਧਾ ਦੇਵੇਗੀ ਅਤੇ ਨਤੀਜੇ ਬਹੁਤ ਖਤਰਨਾਕ ਹੋਣਗੇ।
ਅਰਜੁਨ ਰਾਮਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਵੀਡੀਓ ਵਿਚ ਸ਼ਰਾਬ ਦੀ ਦੁਕਾਨ ਦੇ ਬਾਹਰ ਲੋਕਾਂ ਦੀ ਇਕ ਵੱਡੀ ਭੀੜ ਦਿਖਾਈ ਦੇ ਰਹੀ ਹੈ। ਲੋਕਾਂ ਵਿਚ ਥੋੜਾ ਜਿਹਾ ਵੀ ਡਿਸਟੈਂਸ ਨਹੀਂ ਹੈ। ਉਥੇ ਹੀ ਮੌਜੂਦ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਆਪਣੇ ਚਿਹਰਿਆਂ ‘ਤੇ ਮਾਸਕ ਲਗਾਏ ਹਨ, ਪਰ ਸਮਾਜਕ ਦੂਰੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਰਾਮਪਾਲ ਨੇ ਕੈਪਸ਼ਨ ‘ਚ ਲਿਖਿਆ- ਲਿਕੋਰ ਸਟੋਰ ਦੇ ਬਾਹਰ, ਜਿਵੇਂ ਹੀ ਉਹ ਖੁੱਲ੍ਹਿਆ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ। ਇਹ ਪੂਰੀ ਤਰ੍ਹਾਂ ਹਫੜਾ-ਦਫੜੀ ਹੈ ਅਤੇ ਅਨੁਸ਼ਾਸਨ ਕਿਤੇ ਵੀ ਨਜ਼ਰ ਨਹੀਂ ਆਉਂਦਾ। ਨਾ ਹੀ ਕਿਸੇ ਕਿਸਮ ਦੀ ਸਮਾਜਿਕ ਦੂਰੀ ਹੈ। ਇਨ੍ਹਾਂ ਲੋਕਾਂ ਨੂੰ ਪੀਣ ਦੀ ਨਹੀਂ, ਕੁੱਟਣ ਦੀ ਜ਼ਰੂਰਤ ਹੈ।