jhanvi instagram workout video:ਫਿਲਮ ਧੜਕ ਤੋਂ ਬਾਲੀਵੁਡ ਵਿੱਚ ਆਪਣੇ ਧਮਾਕੇਦਾਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ।ਇੱਥੇ ਉਨ੍ਹਾਂ ਦੀਆਂ ਇੱਕ ਤੋਂ ਇੱਕ ਸ਼ਾਨਦਾਰ ਤਸਵੀਰਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਰਹਿੰਦੇ ਹਨ ਤਾਂ ਉੱਥੇ ਹੀ ਜਾਨਵੀ ਵੀ ਆਪਣੇ ਨਵੇਂ – ਨਵੇਂ ਲੁਕ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਰਹਿੰਦੀ ਹੈ ਪਰ ਹਾਲ ਹੀ ਵਿੱਚ ਜਾਨਵੀ ਨੇ ਸੋਸ਼ਲ ਮੀਡਿਆ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ।ਹਾਲ ਹੀ ਵਿੱਚ ਜਾਨਵੀ ਕਪੂਰ ਦਾ ਇੱਕ ਥਰੋਬੈਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਾਹਨਵੀ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਜਿਮ ਵਿੱਚ ਭਾਰੀ ਵਜਨ ਦੇ ਨਾਲ ਕਸਰਤ ਕਰ ਰਹੀ ਹੈ।
ਜਾਹਨਵੀ ਕਪੂਰ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਾਹਨਵੀ ਕਪੂਰ ਆਪਣੀ ਫਿਟਨੈੱਸ ਬਾਰੇ ਕਿੰਨੀ ਚਿੰਤਤ ਹੈ। ਉਹਨਾਂ ਦੀਆਂ ਕਸਰਤ ਵੀਡੀਓਜ਼ ਵੀ ਲੋਕਾਂ ਨੂੰ ਫਿੱਟਨੈੱਸ ਲਈ ਪ੍ਰੇਰਿਤ ਕਰਦੀਆਂ ਹਨ। ਜਾਹਨਵੀ ਕਪੂਰ ਦਾ ਇਹ ਵੀਡੀਓ ਵਾਮਪਲਾ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ਨੂੰ ਫੈਨਜ਼ ਵੀ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।
ਇਸ ਵੀਡੀਓ ਨੂੰ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਹਾਲ ਹੀ ਵਿੱਚ ਜਾਹਨਵੀ ਕਪੂਰ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਕਲਾਸੀਕਲ ਡਾਂਸ ਕਰਦੀ ਨਜ਼ਰ ਆਈ ਸੀ। ਜਾਹਨਵੀ ਨੇ ਵੀਡੀਓ ਵਿੱਚ ਉਮਰਾਓ ਜਾਨ ਦੇ ਮਸ਼ਹੂਰ ਅਤੇ ਸੁਪਰਹਿੱਟ ਗੀਤ ‘ਸਲਾਮ’ ‘ਤੇ ਡਾਂਸ ਕੀਤਾ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਾਨਵੀ ਨੂੰ ਆਪਣੀ ਫਿਲਮ ਧੜਕ ਵਿੱਚ ਵਧੀਆ ਅਦਾਕਾਰੀ ਲਈ ਕਾਫ਼ੀ ਸ਼ਾਬਾਸ਼ੀ ਮਿਲੀ।
ਇਸ ਫਿਲਮ ਵਿੱਚ ਉਨ੍ਹਾਂ ਦੇ ਅਤੇ ਅਦਾਕਾਰ ਈਸ਼ਾਨ ਖੱਟਰ ਦੇ ਰੁਮਾਂਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।ਜੇਕਰ ਗੱਲ ਕੀਤੀ ਜਾਵੇ ਜਾਨਵੀ ਦੇ ਆਉਣ ਵਾਲਿਆਂ ਫ਼ਿਲਮਾਂ ਦੀ ਤਾ ਉਹ ਬਹੁਤ ਜਲਦ ਹੀ ਫਿਲਮ ਗੁੰਜਨ ਸਕਸੈਨਾ ਵਿਚ ਨਜ਼ਰ ਆਏਗੀ ਗੁੰਜਨ ਸਕਸੈਨਾ ‘ਚ ਜਾਹਨਵੀ ਕਪੂਰ ਲੜਾਕੂ ਜਹਾਜ਼ ਦੇ ਪਾਇਲਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।ਇਸ ਤੋਂ ਇਲਾਵਾ ਜਾਹਨਵੀ ਦੇ ਦੋ ਹੋਰ ਪ੍ਰੋਜੈਕਟ ਹਨ ਜੋ 2020 ਵਿਚ ਹੀ ਜਾਰੀ ਹੋਣ ਦੀ ਸੰਭਾਵਨਾ ਹੈ।ਜਾਹਨਵੀ ਫਿਲਮ ਰੂਹੀ ਅਫਜ਼ਾ ਅਤੇ ਦੋਸਤਾਨਾ 2 ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।