ਹਰਿਆਣਾ ਦੇ ਜੀਂਦ ਦੇ ਸਫੀਦੋਂ ਰੋਡ ‘ਤੇ ਸਥਿਤ ਸਪਾ ਸੈਂਟਰ ‘ਤੇ ਪੁਲਿਸ ਨੇ ਬੁੱਧਵਾਰ ਰਾਤ ਨੂੰ ਛਾਪਾ ਮਾਰਿਆ। ਸਾਹਮਣੇ ਆਇਆ ਹੈ ਕਿ ਸਪਾ ਕੇਂਦਰ ਦੀ ਆੜ ਵਿੱਚ ਇੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਸਪਾ ਸੈਂਟਰ ਤੋਂ 2 ਔਰਤਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਦੇਹ ਵਪਾਰ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਟੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸਫੀਦੋਂ ਰੋਡ ’ਤੇ ਗੋਲਡਨ ਸਪਾ ਸੈਂਟਰ ਚੱਲ ਰਿਹਾ ਹੈ ਪਰ ਇੱਥੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ। ਇਸ ’ਤੇ ਸਿਟੀ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਜਾਅਲੀ ਗਾਹਕ ਬਣ ਕੇ ਸਪਾ ਵਿੱਚ ਭੇਜਿਆ। ਸਾਦੀ ਵਰਦੀ ਵਿੱਚ ਪਹੁੰਚੇ ਪੁਲਿਸ ਮੁਲਾਜ਼ਮ ਨੇ ਇੱਥੇ ਬੈਠੇ ਵਿਅਕਤੀ ਨਾਲ ਗੱਲਬਾਤ ਕੀਤੀ ਅਤੇ ਜਿਵੇਂ ਹੀ ਗੱਲ ਫਾਈਨਲ ਹੋਈ ਤਾਂ ਪੁਲਿਸ ਮੁਲਾਜ਼ਮ ਨੇ ਟੀਮ ਨੂੰ ਇਸ਼ਾਰਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਇੱਥੇ ਛਾਪਾ ਮਾਰਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਿਸ ਦਾ ਦਾਅਵਾ ਹੈ ਕਿ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਥਾਣਾ ਸਿਟੀ ਦੀ ਪੁਲਿਸ ਨੇ ਸਪਾ ਸੈਂਟਰ ਤੋਂ ਸੌਰਭ, ਸੰਦੀਪ, ਉਮੇਦ, ਰੋਹਿਣੀ ਦਿੱਲੀ ਵਾਸੀ ਇੱਕ ਔਰਤ ਨੂੰ ਸਪਾ ਸੈਂਟਰ ਤੋਂ ਕਾਬੂ ਕੀਤਾ ਹੈ। ਫਿਲਹਾਲ ਥਾਣਾ ਸਿਟੀ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਪਿਛਲੇ ਹਫਤੇ ਵੀ ਸਿਟੀ ਪੁਲਿਸ ਨੇ ਹਾਂਸੀ ਬ੍ਰਾਂਚ ਕੈਨਾਲ ਨੇੜੇ ਜਾਟ ਕਾਲਜ ਦੇ ਸਾਹਮਣੇ ਇਕ ਕਾਲੋਨੀ ‘ਚ ਟਿਫਿਨ ਸਰਵਿਸ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ। ਇਸ ‘ਚ ਸ਼ਾਮਲ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।