ਟੈਲੀਕਾਮ ਦੁਨੀਆ ਦੀ ਨੰਬਰ ਇਕ ਕੰਪਨੀ ਜੀਓ ਦੀ ਕੱਲ੍ਹ ਯਾਨੀ 28 ਅਗਸਤ ਨੂੰ AGM ਮੀਟਿੰਗ ਹੈ। ਇਸ ਈਵੈਂਟ ‘ਚ ਕੰਪਨੀ 5G JioPhone ਨੂੰ ਲਾਂਚ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਸਮਾਰਟਫੋਨ ਦੀ ਡਿਟੇਲ ਇੰਟਰਨੈੱਟ ‘ਤੇ ਲੀਕ ਹੋ ਗਈ ਹੈ। ਕੰਪਨੀ ਇਸ ਫੋਨ ਨੂੰ 8 ਤੋਂ 10,000 ਦੇ ਵਿਚਕਾਰ ਲਾਂਚ ਕਰ ਸਕਦੀ ਹੈ। ਸਮਾਰਟਫੋਨ ‘ਚ 4GB ਰੈਮ ਅਤੇ ਸਨੈਪਡ੍ਰੈਗਨ ਚਿਪਸੈੱਟ ਮਿਲ ਸਕਦਾ ਹੈ।
ਗੀਕਬੈਂਚ ਦੀ ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲੇ JioPhone 5G ਵਿੱਚ Qualcomm Snapdragon 480+ ਪ੍ਰੋਸੈਸਰ ਪਾਇਆ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਐਂਡ੍ਰਾਇਡ 13 ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। JioPhone 5G ਵਿੱਚ 6.5 ਇੰਚ HD + LCD 90Hz ਸਕਰੀਨ, 5,000mAh ਬੈਟਰੀ ਅਤੇ 13 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। ਕੰਪਨੀ ਫਰੰਟ ‘ਚ ਸੈਲਫੀ ਲਈ 8 ਮੈਗਾਪਿਕਸਲ ਦਾ ਸੈਂਸਰ ਪ੍ਰਦਾਨ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ‘ਚ ਘੱਟ ਤੋਂ ਘੱਟ 18W ਚਾਰਜਿੰਗ ਦੇਵੇਗੀ। ਤੁਹਾਨੂੰ ਹੋਰ ਸਹੀ ਜਾਣਕਾਰੀ ਲਈ ਉਡੀਕ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਜਿਓ ਤੋਂ ਇਲਾਵਾ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਵੀ ਭਲਕੇ ਬਾਜ਼ਾਰ ‘ਚ ਨਵਾਂ ਸਮਾਰਟਫੋਨ ਲਾਂਚ ਕਰੇਗੀ। ਤੁਸੀਂ Vivo ਦੇ ਯੂਟਿਊਬ ਚੈਨਲ ਰਾਹੀਂ ਲਾਂਚਿੰਗ ਈਵੈਂਟ ਨੂੰ ਦੇਖ ਸਕੋਗੇ। ਮੋਬਾਈਲ ਫੋਨ ਦੇ ਕਈ ਸਪੈਸੀਫਿਕੇਸ਼ਨ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਕੰਪਨੀ ਨੇ ਇਸ ਫੋਨ ਨੂੰ ਫਲਿੱਪਕਾਰਟ ‘ਤੇ ਟੀਜ਼ ਕੀਤਾ ਹੈ। Vivo V29e ਦੀ ਕੀਮਤ 27,999 ਰੁਪਏ ਜਾਂ 28,999 ਰੁਪਏ ਹੋ ਸਕਦੀ ਹੈ। ਇਹ ਜਾਣਕਾਰੀ ਟਿਪਸਟਰ ਅਭਿਸ਼ੇਕ ਯਾਦਵ ਨੇ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਫੋਨ ‘ਚ ਡਿਊਲ ਕੈਮਰਾ ਸੈੱਟਅਪ ਮਿਲੇਗਾ, ਜਿਸ ‘ਚ 64MP ਪ੍ਰਾਇਮਰੀ ਕੈਮਰਾ ਅਤੇ 8MP ਦਾ ਅਲਟਰਾਵਾਈਡ ਕੈਮਰਾ ਹੋਵੇਗਾ। ਫਰੰਟ ‘ਚ 50MP ਸੈਲਫੀ ਕੈਮਰਾ ਮਿਲੇਗਾ। Vivo V29e ਵਿੱਚ 44W ਫਾਸਟ ਚਾਰਜਿੰਗ ਦੇ ਨਾਲ 5000 mAh ਦੀ ਬੈਟਰੀ ਮਿਲੇਗੀ। ਫੋਨ ਨੂੰ 6.73-ਇੰਚ ਡਿਸਪਲੇਅ, ਕੁਆਲਕਾਮ ਸਨੈਪਡ੍ਰੈਗਨ 695 ਅਤੇ 8GB ਰੈਮ ਸਪੋਰਟ ਮਿਲ ਸਕਦਾ ਹੈ।