ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਹਿਮਾਚਲ ਪ੍ਰਦੇਸ਼ ਦੀ ਸੀਟ ਤੋਂ ਰਾਜ ਸਭਾ ਦੇ ਮੈਂਬਰ ਵਜੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉਹ ਚੋਣਾਂ ਵਿਚ ਗੁਜਰਾਤ ਤੋਂ ਰਾਜ ਸਭਾ ਸਾਂਸਦ ਚੁਣੇ ਗਏ ਹਨ। ਗੁਜਰਾਤ ਤੋਂ ਉਹ ਰਾਜ ਸਭਾ ਦੇ ਮੈਂਬਰ ਬਣੇ ਰਹਿਣਗੇ। ਰਾਜ ਸਭਾ ਪ੍ਰਧਾਨ ਜਗਦੀਪ ਧਨਖੜ ਨੇ ਹਿਮਾਚਲ ਦੀ ਸੀਟ ਤੋਂ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਦੱਸ ਦੇਈਏ ਕਿ ਨੱਢਾ ਉਨ੍ਹਾਂ 41 ਉਮੀਦਵਾਰਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ 2024 ਦੇ ਮਹੱਤਵਪੂਰਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਲ ਹੀ ਵਿਚ ਸੰਪੰਨ ਰਾਜ ਸਭਾ ਚੋਣਾਂ ਵਿਚ ਨਿਰਵਿਘਨ ਸੀਟਾਂ ਜਿੱਤੀਆਂ। ਉਨ੍ਹਾਂ ਨੂੰ ਗੁਜਰਾਤ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ। ਜੇਪੀ ਨੱਢਾ ਨੇ ਅਖਿਲ ਭਾਰਤੀ ਵਿਦਿਆਰਥੀ ਕੌਂਸਲ ਨਾਲ ਜੁੜ ਕੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਦੇ ਪਿਤਾ ਪਟਨਾ ਯੂਨੀਵਰਸਿਟੀ ਦੇ ਕੁਲਪਤੀ ਸਨ। 1977 ਵਿਚ ਏਬੀਵੀਪੀ ਦੀ ਟਿਕਟ ‘ਤੇ ਉਨ੍ਹਾਂ ਨੇ ਪਟਨਾ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਕੱਤਰ ਵਜੋਂ ਚੋਣ ਜਿੱਤੀ। ਉਹ ਇਕੱਠੇ ਏਬੀਵੀਪੀ ਦੇ ਰੋਜ਼ਮੱਰਾ ਕੰਮਕਾਜ ਵਿਚ ਸ਼ਾਮਲ ਹੋ ਗਏ ਤੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ। 29 ਸਾਲ ਦੀ ਉਮਰ ਵਿਚ ਜੇਪੀ ਨੱਢਾ ਨੂੰ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਯੁਵਾ ਬ੍ਰਾਂਚ ਦੇ ਚੋਣ ਇੰਚਾਰਜ ਵਜੋਂ ਵੱਡੀ ਜ਼ਿੰਮੇਵਾਰੀ ਸੌਂਪ ਗਈ।
ਇਹ ਵੀ ਪੜ੍ਹੋ : ਹਿਮਾਚਲ ‘ਚ ਲੈਂਡ ਸਲਾਈਡ ਕਾਰਨ JCB ਆਪ੍ਰੇਟਰ ਦੀ ਮੌ/ਤ, ਕੱਲ੍ਹ ਤੋਂ ਬੰਦ NH-5 ਤੋਂ ਹਟਾ ਰਿਹਾ ਸੀ ਮਲਬਾ
1991 ਵਿਚ ਉਹ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਬਣੇ। ਫਿਰ ਉਨ੍ਹਾਂ ਨੇ ਆਪਣੇ ਗ੍ਰਹਿ ਸੂਬੇ ਹਿਮਾਚਲ ਪ੍ਰਦੇਸ਼ ਤੋਂ ਵਿਧਾਨ ਸਭਾ ਚੋਣ ਲੜੀ ਤੇ ਤਿੰਨ ਵਾਰ ਜਿੱਤੇ। ਉਨ੍ਹਾਂ ਨੇ ਜੰਗਲਾਤ, ਵਾਤਾਵਰਣ, ਵਿਗਿਆਨ ਤੇ ਉਦਯੋਗਿਕ ਸਣੇ ਕਈ ਮੰਤਰਾਲਿਆਂ ਨੂੰ ਸੰਭਾਲਿਆ। ਜੇਪੀ ਨੱਢਾ ਸਾਲ 20212 ਵਿਚ ਰਾਜ ਸਭਾ ਲਈ ਚੁਣੇ ਗਏ। ਉਹ ਵਾਤਾਵਰਣ, ਸੈਰ-ਸਪਾਟਾ ਤੇ ਸੰਸਕ੍ਰਿਤ ਸਬੰਧੀ ਕਮੇਟੀਆਂ ਦੇ ਮੈਂਬਰ ਸਨ। 2014 ਵਿਚ ਉਹ ਸਿਹਤ ਮੰਤਰੀ ਬਣੇ ਤੇ 2019 ਤੱਕ ਇਸ ਅਹੁਦੇ ਉਤੇ ਆਪਣੀ ਸੇਵਾ ਦਿੱਤੀ।ਉਨ੍ਹਾਂ ਨੇ ਜੂਨ 2019 ਵਿਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤੇ ਗਏ। ਫਿਰ ਭਾਜਪਾ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਦਾ ਕਾਰਜਕਾਲ ਜੂਨ 2024 ਤੱਕ ਵਧਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: