juventus confirm paulo dybala: ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ ਫੁੱਟਬਾਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਕੋਰੋਨਾ ਵਾਇਰਸ ਨਾਲ ਜੂਝ ਰਹੇ ਇਟਾਲੀਅਨ ਕਲੱਬ ਜੁਵੇਂਟਸ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਦੇ ਸਟਾਰ ਫੁੱਟਬਾਲਰ ਪੌਲੋ ਡਾਇਬਾਲਾ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਡਾਇਬਾਲਾ ਦੇ ਕਲੱਬ ਜੁਵੈਂਟਸ ਨੇ ਉਸ ਦੇ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ। ਡਾਇਬਾਲਾ ਲੱਗਭਗ ਦੋ ਮਹੀਨਿਆਂ ਤੋਂ ਬਿਮਾਰੀ ਨਾਲ ਲੜਨ ਤੋਂ ਬਾਅਦ ਠੀਕ ਹੋ ਗਿਆ ਹੈ। ਕਲੱਬ ਨੇ ਇੱਕ ਬਿਆਨ ਵਿੱਚ ਕਿਹਾ, “ਪ੍ਰੋਟੋਕੋਲ ਦੇ ਅਨੁਸਾਰ, ਪੌਲੋ ਡਾਇਬਾਲਾ ਦਾ ਦੋ ਵਾਰ ਕੋਵਿਡ -19 ਟੈਸਟ ‘ਤੇ ਨੈਗੇਟਿਵ ਆਇਆ ਹੈ। ਇਸ ਲਈ, ਖਿਡਾਰੀ ਹੁਣ ਆਈਸੋਲੇਸ਼ਨ ਵਿੱਚ ਨਹੀਂ ਰਹਿਣਗੇ।” ਡਾਇਬਾਲਾ ਦਾ ਕੋਵਿਡ -19 ਟੈਸਟ ਮਾਰਚ ਵਿੱਚ ਪਹਿਲੀ ਵਾਰ ਸਕਾਰਾਤਮਕ ਆਇਆ ਸੀ। ਇਸ ਤੋਂ ਪਹਿਲਾਂ ਉਸ ਦੇ ਸਾਥੀ ਡੈਨੀਅਲ ਰੁਗਾਨੀ ਅਤੇ ਬੈਲੇਸੀ ਮਟੂਡੀ ਵੀ ਸਕਾਰਾਤਮਕ ਪਾਏ ਗਏ ਸਨ।
ਡਾਇਬਾਲਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ’ ਚ ਕਿਹਾ ਸੀ ਕਿ ਉਹ ਅਤੇ ਉਸ ਦੀ ਪ੍ਰੇਮਿਕਾ ਓਰੇਆਨਾ ਸੇਬਾਟਿਨੀ ਵੀ ਕੋਰੋਨਾ ਤੋਂ ਸੰਕਰਮਿਤ ਪਾਈ ਗਈ ਹੈ। ਸੇਬਾਟਿਨੀ ਇੱਕ ਅਰਜਨਟੀਨਾ ਦੀ ਗਾਇਕਾ ਅਤੇ ਮਾਡਲ ਹੈ। ਇਸ ਤੋਂ ਬਾਅਦ, ਪਿੱਛਲੇ ਛੇ ਹਫ਼ਤਿਆਂ ਵਿੱਚ ਡਾਇਬਾਲਾ ਦੀ ਕੋਰਨਾਵਾਇਰਸ ਟੈਸਟ ਦੀ ਰਿਪੋਰਟ ਚੌਥੀ ਵਾਰ ਸਕਾਰਾਤਮਕ ਪਾਈ ਗਈ ਸੀ। ਪਰ ਹੁਣ ਉਹ ਇਸ ਤੋਂ ਠੀਕ ਹੋ ਗਿਆ ਹੈ।
26 ਸਾਲਾ ਡਾਇਬਾਲਾ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਆਪਣੀ ਰਿਕਵਰੀ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਟਵਿੱਟਰ ‘ਤੇ ਲਿਖਿਆ, “ਪਿੱਛਲੇ ਹਫਤੇ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਗੱਲਬਾਤ ਕੀਤੀ। ਪਰ ਮੈਂ ਆਖਰਕਾਰ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਮੈਂ ਹੁਣ ਠੀਕ ਹਾਂ। ਤੁਹਾਡੇ ਸਮਰਥਨ ਲਈ ਇੱਕ ਵਾਰ ਫਿਰ ਤੁਹਾਡਾ ਧੰਨਵਾਦ। ਜਿਹੜੇ ਲੋਕ ਅਜੇ ਵੀ ਇਸ ਤੋਂ ਪੀੜਤ ਹਨ, ਉਨ੍ਹਾਂ ਲਈ ਮੈ ਸੁਭਕਾਮਨਾਮਾ।” ਆਪਣਾ ਖਿਆਲ ਰੱਖਣਾ।” ਇਟਾਲੀਅਨ ਲੀਗ ਸੇਰੀ-ਏ ਦੀਆਂ ਟੀਮਾਂ ਨੇ ਸੋਮਵਾਰ ਤੋਂ ਵਿਅਕਤੀਗਤ ਸਿਖਲਾਈ ਦੀ ਸ਼ੁਰੂਆਤ ਕੀਤੀ ਹੈ ਅਤੇ ਜੁਵੇਂਟਸ ਨੇ ਆਪਣੇ 10 ਵਿਦੇਸ਼ੀ ਖਿਡਾਰੀਆਂ ਨੂੰ ਵੀ ਵਾਪਿਸ ਬੁਲਾ ਲਿਆ ਹੈ।