karishma toe surgery lockdown:ਅਦਾਕਾਰਾ ਕਰਿਸ਼ਮਾ ਤੰਨਾ ਨੇ ਲਾਕਡਾਊਨ ਦੌਰਾਨ ਆਪਣੇ ਪੈਰ ਦੇ ਨੌਂਹ ਦਾ ਆਪ੍ਰੇਸ਼ਨ ਕਰਵਾਇਆ। ਨਾਗਿਨ, ਕਿਉਂਕਿ ਸਾਸ ਭੀ ਕਭੀ ਬਹੂ ਥੀ, ਨਾਗਾਰਜੁਨ ਇਕ ਯੋਧਾ ਅਤੇ ਕਿਆਮਤ ਦੀ ਰਾਤ ਵਰਗੇ ਟੀਵੀ ਸ਼ੋਅਜ਼ ਵਿੱਚ ਆਪਣੀਆਂ ਭੂਮਿਕਾਵਾਂ ਦੇ ਲਈ ਪਿਆਰੀ ਅਸਾਕਾਰਾ ਕਰਿਸ਼ਮਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਡਾਕਟਰ ਉਨ੍ਹਾਂ ਦੇ ਪੈਰ ‘ਤੇ ਪੱਟੀ ਬੰਨ ਰਿਹਾ ਹੈ। ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ ਹੈ ਆਖਿਰਕਾਰ ਮੇਰੇ ਪੈਰ ਦੀ ਉਂਗਲੀ ਦੇ ਇਨਗ੍ਰੋਥ ਨੌਂਹ ਦਾ ਅਪ੍ਰੇਸ਼ਨ ਕੀਤਾ ਗਿਆ। ਇਨਫੈਕਸ਼ਨ ਹੋਣ ਦੇ ਕਾਰਨ ਇਸ ਵਿਚ ਦੇਰੀ ਨਹੀਂ ਹੋ ਸਕਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੈਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਪੱਟੀ ਬੰਨ੍ਹੇ ਹੋਏ ਨਜ਼ਰ ਆ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਪੂਰੇ ਨੌਂਹ ਨੂੰ ਲਾਹ ਦਿੱਤਾ ਗਿਆ।
ਕਰਿਸ਼ਮਾ ਤੰਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਕਰਿਸ਼ਮਾ ਤੰਨਾ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਕਰਿਸ਼ਮਾ ਤੰਨਾ ਦੀਆਂ ਬੋਲਡ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ।
ਕਰਿਸ਼ਮਾ ਤੰਨਾ ਦਾ ਜਨਮ 21 ਦਸੰਬਰ 1983 ਨੂੰ ਹੋਇਆ। ਉਹ ਇੱਕ ਭਾਰਤੀ ਫਿਲਮ ਅਦਾਕਾਰਾ, ਮਾਡਲ ਅਤੇ ਅੈੰਕਰ ਹੈ, ਜੋ ਮੁੱਖ ਤੌਰ ‘ਤੇ ਹਿੰਦੀ ਫਿਲਮਾਂ ਅਤੇ ਸ਼ੋਅਜ ਵਿੱਚ ਕੰਮ ਕਰਦੀ ਹੈ। ਤੰਨਾ ਦਾ ਜਨਮ ਗੁਜਰਾਤੀ ਪਰਿਵਾਰ ਵਿੱਚ ਹੋਇਆ। ਉਹ ਆਪਣੇ ਮਾਤਾ ਪਿਤਾ ਨਾਲ ਰਹਿੰਦੀ ਹੈ, ਉਸ ਦੇ ਪਿਤਾ ਦਾ ਅਕਤੂਬਰ 2012 ਵਿੱਚ ਦਿਹਾਂਤ ਹੋ ਗਿਅਾ ਸੀ। ਤੰਨਾ ਦੀਆਂ ਅਦਾਕਾਰ ਉਪਨ ਪਟੇਲ ਨਾਲ ਮੁਲਾਕਾਤਾਂ ਤੇ ਨਜਦੀਕੀਆਂ ਵਧੀਆ, ਉਹ ਉਸ ਨੂੰ 2014 ਵਿਚ ਰਿਅੈਲਟੀ ਸ਼ੋਅ ਬਿੱਗ ਬੌਸ ਵਿੱਚ ਮਿਲੀ ਸੀ।2016 ਵਿਚ ਉਹ ਦੋਨੋ ਅਲੱਗ ਹੋ ਗਏ।
ਤੰਨਾ ਸਭ ਤੋਂ ਪਹਿਲਾ ਬਾਲਾਜੀ ਟੇਲੀਫ਼ਿਲਮ ਕਿਓਂਕੀ ਸਾਸ ਭੀ ਕਭੀ ਬਹੁ ਥੀ ਜੁਲਾਈ 2000 – ਨਵੰਬਰ 2008, ਇਸ ਵਿੱਚ ਉਸ ਨੇ ਇੰਦੂ ਦੀ ਭੂਮਿਕਾ ਨਿਭਾਈਅਤੇ ਇੱਕ ਹੋਰ ਬਾਲਾਜੀ ਟੇਲੀਫ਼ਿਲਮ ਡਰਾਮਾ ਵਿੱਚ ਕੰਮ ਕੀਤਾ।