katrina alia gym video:ਬਾਲੀਵੁੱਡ ਸਿਤਾਰਿਆਂ ਦੇ ਥ੍ਰੋਬਰੇਕ ਵੀਡੀਓ ਕੋਰੋਨਾ ਵਾਇਰਸ ਲਾਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਸੁਰਖੀਆ ਵਿੱਚ ਬਣੇ ਹੋਏ ਹਨ। ਕੈਟਰੀਨਾ ਕੈਫ, ਆਲੀਆ ਭੱਟ ਅਤੇ ਪਰੀਣੀਤੀ ਚੋਪੜਾ ਦਾ ਇੱਕ ਜਿੰਮ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੰਨੋਂ ਅਦਾਕਾਰਾਂ ਆਪਣੀ ਫਿਟਨੇਸ ਨੂੰ ਲੈ ਕੇ ਕਾਫੀ ਧਿਆਨ ਰੱਖਦੀਆਂ ਹਨ। ਵੀਡੀਓ ਵਿੱਚ ਤਿੰਨੋਂ ਇਕੱਠੇ ਮਿਲ ਕੇ ਬਨੀ ਹੂਪਸ ਕਰ ਰਹੀਆਂ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।

ਕੈਟਰੀਨਾ ਕੈਫ, ਆਲਿਆ ਭੱਟ ਤੇ ਪਰੀਣੀਤੀ ਚੋਪੜਾ ਦੇ ਇਸ ਵੀਡੀਓ ਨੂੰ ਹੁਣ ਤਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਨ੍ਹਾਂ ਦੀ ਫਿਟਨੈੱਸ ਵੀਡੀਓ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਅਤੇ ਆਲੀਆ ਭੱਟ ਦੀ ਇਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ਵਿੱਚ ਕੈਟਰੀਨਾ ਕੈਫ ਇੱਕ ਟਰੇਨਰ ਦੀ ਤਰ੍ਹਾਂ ਆਲੀਆ ਭੱਟ ਨੂੰ ਐਕਸਰਸਾਈਜ਼ ਕਰਵਾਉਂਦੀ ਨਜ਼ਰ ਆਈ ਸੀ। ਆਲੀਆ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਕੈਟਰੀਨਾ ਕੈਫ ਲਗਾਤਾਰ ਉਨ੍ਹਾਂ ਨੂੰ ਐਕਸਰਸਾਈਜ਼ ਲਈ ਫੋਰਸ ਕਰਦੀ ਦੇਖੀ ਗਈ ਸੀ।

ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਖਰੀ ਵਾਰ ਉਹ ਸਲਮਾਨ ਖਾਨ ਦੇ ਨਾਲ ਫਿਲਮ ਭਾਰਤ ਵਿੱਚ ਨਜ਼ਰ ਆਈ ਸੀ। 2019 ਦੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚੋਂ ਇੱਕ ਭਾਰਤ ਵਿੱਚ ਅਦਾਕਾਰਾ ਦੇ ਕਿਰਦਾਰ ਦੇ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀਆਂ ਇਹ ਤਿੰਨੋਂ ਅਦਾਕਾਰਾਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟੀਵ ਰਹਿੰਦੀਆਂ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀਆਂ ਰਹਿੰਦੀਆਂ ਹਨ।
