kavita shared romantic
pictures:ਮੰਨੀ
ਪ੍ਰਮੰਨੀ ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੇ ਪਤੀ ਰੌਨਿਤ ਬਿਸਵਾਸ ਦੇ ਨਾਲ ਨਜ਼ਰ ਆ ਰਹੀ ਹੈ। ਆਪਣੇ ਪਤੀ ਦੇ ਨਾਲ ਅਦਾਕਾਰਾ ਦਾ ਇਹ ਰੋਮਾਂਟਿਕ ਅੰਦਾਜ਼ ਉਨ੍ਹਾਂ ਦੇ ਦਰਸ਼ਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਤਸਵੀਰ ਵਿੱਚ ਅਦਾਕਾਰਾ ਦੇ ਪਤੀ ਕਵਿਤਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ – ਆਦਮੀ ਅਜਿਹਾ ਲੱਭੋ ਜੋ ਖੁਦ ਭਾਵਰ ਰਾਜਾ ਨਾ ਹੋਵੇ ਪਰ ਤੁਹਾਨੂੰ ਰਾਣੀ ਬਣਾ ਕੇ ਰੱਖੇ। ਕਵਿਤਾ ਨੇ ਅੱਗੇ ਲਿਖਿਆ ਕਿਉਂਕਿ ਮੇਰੇ ਪਤੀ ਲਾਕਡਾਊਨ ਵਿੱਚ ਘਰ ਦਾ ਸਾਰਾ ਕੰਮ ਕਰ ਰਹੇ ਹਨ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਉਨ੍ਹਾਂ ਦੀ ਤਾਰੀਫ ਕਰੋ।
ਕਵਿਤਾ ਕੌਸ਼ਿਕ ਅਤੇ ਉਹਦੇ ਪਤੀ ਰੌਨਿਤ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੇ ਵਿੱਚ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪੰਜ ਘੰਟੇ ਵਿੱਚ 12000 ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਕਵਿਤਾ ਕੌਸ਼ਿਕ ਅਤੇ ਉਨ੍ਹਾਂ ਦੇ ਪਤੀ ਰੌਨਿਤ ਘਰ ਵਿੱਚ ਇਕੱਠੇ ਕੁਆਲਿਟੀ ਟਾਈਮ ਬਿਤਾ ਰਹੇ ਹਨ। ਉਨ੍ਹਾਂ ਦਾ ਵਿਆਹ 2017 ਵਿੱਚ ਕੇਦਾਰਨਾਥ ਵਿੱਚ ਇੱਕ ਸਧਾਰਨ ਤਰੀਕੇ ਨਾਲ ਹੋਇਆ ਸੀ। ਉਹ ਭਗਵਾਨ ਸ਼ਿਵ ਦੀ ਬਹੁਤ ਵੱਡੀ ਭਗਤ ਹੈ। ਸ਼ਾਇਦ ਇਹੀ ਕਾਰਨ ਸੀ ਕਿ ਕਵਿਤਾ ਅਤੇ ਰੌਨਿਤ ਨੇ ਹਿਮਾਲਿਆ ਵਿੱਚ ਲਗਭਗ ਪੰਦਰਾਂ ਲੋਕਾਂ ਦੀ ਮੌਜੂਦਗੀ ਵਿੱਚ ਸੱਤ ਫੇਰੇ ਲਏ।
ਵਿਆਹ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਕਵਿਤਾ ਅਤੇ ਰੌਨਿਤ ਅਕਸਰ ਬੋਲਡ ਯੋਗ ਦੇ ਕਾਰਨ ਸੁਰਖੀਆ ਵਿੱਚ ਰਹਿੰਦੇ ਹਨ। ਦੋਨਾਂ ਨੂੰ ਅਕਸਰ ਲਾਕਡਾਊਨ ਵਿੱਚ ਫਿੱਟ ਰਹਿਣ ਦੇ ਲਈ ਯੋਗ ਕਰਦੇ ਦੇਖਿਆ ਜਾਂਦਾ ਹੈ।