ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੀ ਕਿਤਾਬ ‘ਐਗਜ਼ਾਮ ਵਾਰੀਅਰਜ਼’ ਨੂੰ ਸਕੂਲ ਦੀ ਲਾਇਬ੍ਰੇਰੀ ਵਿੱਚ ਰੱਖਣ ਲਈ ਕਿਹਾ ਹੈ।
ਸਿੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਕੇਂਦਰੀ ਸਿੱਖਿਆ ਮੰਤਰੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ ਪ੍ਰਸ਼ਾਸਕਾਂ ਨੂੰ ‘ਸਮਗਰ ਸਿੱਖਿਆ’ ਦੇ ਤਹਿਤ ਬੇਨਤੀ ਕੀਤੀ ਹੈ ਕਿ ਹਰ ਸਕੂਲ ਦੀਆਂ ਲਾਇਬ੍ਰੇਰੀਆਂ ਵਿੱਚ ‘ਐਗਜ਼ਾਮ ਵਾਰੀਅਰਜ਼’ ਕਿਤਾਬਾਂ ਉਪਲਬਧ ਕਰਾਓ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ, ਅਧਿਆਪਕ ਅਤੇ ਮਾਪੇ ਪ੍ਰਧਾਨ ਮੰਤਰੀ ਦੇ ਸਿਆਣਪ ਅਤੇ ਨਜ਼ਰੀਏ ਦੇ ਸ਼ਬਦਾਂ ਤੋਂ ਲਾਭ ਉਠਾ ਸਕਣ।
ਦੱਸ ਦੇਈਏ ਕਿ ‘ਐਗਜ਼ਾਮ ਵਾਰੀਅਰਜ਼’ ਕਿਤਾਬ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਕਿਤਾਬ ‘ਐਗਜ਼ਾਮ ਵਾਰੀਅਰਜ਼’ ਵਿਦਿਆਰਥੀਆਂ ਲਈ ਪ੍ਰੀਖਿਆ ਦੇ ਤਣਾਅ ਨੂੰ ਹਰਾਉਣ ਦੇ ਤਰੀਕਿਆਂ ਅਤੇ ਮਾਪਦੰਡਾਂ ਬਾਰੇ ਦੱਸਦੀ ਹੈ, ਮਾਪਿਆਂ ਅਤੇ ਅਧਿਆਪਕਾਂ ਲਈ ਪ੍ਰੀਖਿਆ ਦੇ ਸਮੇਂ ਕੀ ਕਰਨਾ ਹੈ, ਇਸ ਬਾਰੇ ਦੱਸਿਆ ਗਿਆ ਹੈ।
ਨੈਸ਼ਨਲ ਬੁੱਕ ਟਰੱਸਟ ਨੇ 11 ਭਾਰਤੀ ਭਾਸ਼ਾਵਾਂ ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਵਿੱਚ ਅਨੁਵਾਦ ਕੀਤੇ ਹਨ।
ਪ੍ਰਧਾਨ ਮੰਤਰੀ ਮੋਦੀ ਪੇਪਰਾਂ ਤੋਂ ਪਹਿਲਾਂ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਸਾਲਾਨਾ ਗੱਲਬਾਤ ਕਰਦੇ ਹਨ, ਜਿਸ ਨੂੰ “ਪਰੀਕਸ਼ਾ ਪੇ ਚਰਚਾ” ਕਿਹਾ ਜਾਂਦਾ ਹੈ। ਸਿੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ 27 ਜਨਵਰੀ 2023 ਨੂੰ ਇੱਕ ਟਾਊਨ-ਹਾਲ-ਕਿਸਮ ਦੇ ਇੰਟਰਐਕਟਿਵ ਫਾਰਮੈਟ ਵਿੱਚ ਆਯੋਜਿਤ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ (ਪੀਪੀਸੀ 2023) ਦੇ 6ਵੇਂ ਅਡੀਸ਼ਨ ਵਿੱਚ ਰਾਜ ਸਰਕਾਰ ਦੇ ਵਿਦਿਆਰਥੀਆਂ ਦੀ ਵੱਡੀ ਭਾਗੀਦਾਰੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਇਕੱਠੇ 4 ਏਜੰਸੀਆਂ ਨੂੰ ਵੇਖ ਡਰ ਗਿਆ ਖੂੰਖਾਰ ਗੈਂਗਸਟਰ ਲਾਰੇਂਸ, ਕੋਰਟ ‘ਚ ਕਹਿੰਦਾ, ‘ਮੈਨੂੰ ਖ਼ਤਰਾ ਏ’
ਸਿੱਖਿਆ ਮੰਤਰਾਲੇ ਮੁਤਾਬਕ ਇਸ ਸਾਲ ਦੇ ਪੀਪੀਸੀ 2023 ਦੀ ਵਿਸ਼ੇਸ਼ਤਾ ਰਾਜ ਸਰਕਾਰ ਦੇ ਬੋਰਡ ਦੇ ਵਿਦਿਆਰਥੀਆਂ ਦੀ ਵੱਡੀ ਹਿੱਸੇਦਾਰੀ ਹੈ, ਜੋ ਕਿ 2022 ਵਿੱਚ ਲਗਭਗ 2 ਲੱਖ ਤੋਂ ਵੱਧ ਕੇ ਕੁੱਲ 38.8 ਲੱਖ ਵਿੱਚੋਂ 16.5 ਲੱਖ ਹੋ ਗਈ ਹੈ।” ਮੰਤਰਾਲੇ ਨੇ ਕਿਹਾ ਕਿ “ਇਸ ਤੋਂ ਇਲਾਵਾ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਸ਼ੇਸ਼ ਸੱਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਗਣਤੰਤਰ ਦਿਵਸ ਪਰੇਡ, ਬੀਟਿੰਗ ‘ਦਿ ਰੀਟਰੀਟ ਸਮਾਰੋਹ’ ਆਦਿ ਵਰਗੇ ਮਹੱਤਵਪੂਰਨ ਸਮਾਗਮਾਂ ਨੂੰ ਦੇਖਣ ਅਤੇ ਰਾਸ਼ਟਰੀ ਮਹੱਤਵ ਵਾਲੇ ਸਥਾਨਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: