kunal maternal aunt death:ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਜਾਰੀ ਹੈ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਾਲੀਵੁੱਡ ਡਾਇਰੈਕਟਰ ਕੁਣਾਲ ਕੋਹਲੀ ਨੇ ਵੀ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕੋਰੋਨਾ ਦੇ ਚੱਲਦੇ ਖੋਹ ਦਿੱਤਾ ਹੈ। ਹਮ ਤੁਮ ਅਤੇ ਫ਼ਨਾ ਵਰਗੀਆਂ ਹਿੱਟ ਫਿਲਮਾਂ ਨੂੰ ਡਾਇਰੈਕਟ ਕਰਨ ਵਾਲੇ ਕੁਣਾਲ ਨੇ ਇਸ ਦੀ ਜਾਣਕਾਰੀ ਆਪ ਟਵਿੱਟਰ ‘ਤੇ ਦਿੱਤੀ ਹਰੇ।
ਕੁਣਾਲ ਕੋਹਲੀ ਨੇ ਟਵੀਟ ਕੀਤਾ ਅੱਠ ਹਫਤੇ ਬਾਅਦ ਕੋਰੋਨਾ ਨਾਲ ਲੜਨ ਤੋਂ ਬਾਅਦ ਮੈਂ ਆਪਣੀ ਮਾਸੀ ਨੂੰ ਖੋਹ ਦਿੱਤਾ। ਉਹ ਸ਼ਿਕਾਗੋ ਵਿੱਚ ਸੀ। ਸਾਡਾ ਵੱਡਾ ਪਰਿਵਾਰ ਹੈ ਜੋ ਵਾਸਤਵ ਵਿੱਚ ਕਾਫ਼ੀ ਨੇੜੇ ਹੈ। ਅਸੀਂ ਇਸ ਸਮੇਂ ਇਕੱਠੇ ਨਹੀਂ ਹੋ ਸਕਦੇ। ਇਹ ਨੁਕਸਾਨ ਕਾਫੀ ਦੁੱਖੀ ਭਰਿਆ ਹੈ। ਇਸ ਮੁਸ਼ਕਿਲ ਸਮੇਂ ਵਿੱਚ ਮੇਰੀ ਮਾਂ ਮਾਸੀ ਅਤੇ ਮਾਮਾ ਇਕੱਠੇ ਨਹੀਂ ਹਨ।
ਇੱਕ ਹੋਰ ਟਵੀਟ ਵਿੱਚ ਕੁਣਾਲ ਨੇ ਲਿਖਿਆ ਮੇਰੀ ਮਾਸੀ ਦੀ
ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੂਰੇ ਭਾਰਤ ‘ਚ ਕਈ ਮੌਤਾਂ ਹੋ ਚੁੱਕੀਆ ਹਨ। ਹੁਣ ਤੱਕ ਭਾਰਤ ਵਿੱਚ ਇੱਕ ਲੱਖ ਬੱਤੀ ਹਜਾਰ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ। ਕੋਰੋਨਾ ਕਾਰਨ ਲੱਗੇ ਲਾਕਡਾਊਨ ਕਾਰਨ ਸਭ ਲੋਕ ਆਪਣੇ ਘਰਾਂ ‘ਚ ਕੈਦ ਹਨ। ਕੋਈ ਵੀ ਘਰੋੰ ਜਰੂਰੀ ਕੰਮ ਨਾ ਹੋਣ ‘ਤੇ ਘਰੋਂ ਬਾਹਰ ਨਹੀਂ ਜਾ ਰਿਹਾ।ਬੇਟੀ ਹਸਪਤਾਲ ਦੀ ਪਾਰਕਿੰਗ ਵਿੱਚ ਜਾ ਕੇ ਆਪਣੀ ਕਾਰ ਵਿੱਚ ਬੈਠੀ ਅਤੇ ਆਪਣੀ ਮਾਂ ਲਈ ਪ੍ਰਾਰਥਨਾ ਕੀਤੀ। ਉਸ ਨੂੰ ਹਸਪਤਾਲ ਵਿੱਚ ਵੀ ਨਹੀਂ ਜਾਣ ਦਿੱਤਾ ਗਿਆ। ਕੋਰੋਨਾ ਕਿੰਨਾ ਕਠੋਰ ਹੈ। ਭਲਾ ਅਜਿਹਾ ਕੋਈ ਦੁਨੀਆ ਨੂੰ ਅਲਵਿਦਾ ਕਹਿੰਦਾ ਹੈ।