lata 98 years old pic:ਭਾਰਤੀ ਸ੍ਵਰ–ਕੋਕੀਲਾ ਲਤਾ ਮੰਗੇਸ਼ਕਰ ਦੀ ਗਿਣਤੀ ਅਨਮੋਲ ਗਾਇਕਾ ਵਜੋਂ ਕੀਤੀ ਜਾਂਦੀ ਹੈ।ਉਨਾਂ ਦੇ ਸੁਰੀਲੇ ਗੀਤਾਂ ਦਾ ਦੀਵਾਨਾ ਭਾਰਤ ਹੀ ਨਹੀਂ, ਬਲਕਿ ਪੂਰੀ ਦੁਨੀਆ ਹੈ। ਸੰਗੀਤ ਦੀ ਮਲਿਕਾ ਲਤਾ ਮੰਗੇਸ਼ਕਰ ਨੂੰ ਕਈ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਾ ਹੈ। ਲਤਾ ਮੰਗੇਸ਼ਕਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਲਤਾ ਮੰਗੇਸ਼ਕਰ ਵੀ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੀਆਂ ਯਾਦਾਂ ‘ਚ ਖੋਅ ਗਈ ਹੈ। ਲਤਾ ਮੰਗੇਸ਼ਕਰ ਨੇ ਵੀ ਹਾਲ ਹੀ ‘ਚ ਸੋਸ਼ਲ ਮੀਡੀਆ ’ਤੇ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਦੀ ਖਾਸ ਗੱਲ ਇਹ ਹੈ ਕਿ ਇਹ ਤਸਵੀਰ 98 ਸਾਲ ਪੁਰਾਣੀ ਹੈ। ਲਤਾ ਮੰਗੇਸ਼ਕਰ ਆਪਣੇ ਟਵਿੱਟਰ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ 98 ਸਾਲ ਪੁਰਾਣੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਉਨ੍ਹਾਂ ਦੇ ਪਿਤਾ ਦੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਲਤਾ ਮੰਗੇਸ਼ਕਰ ਨੇ ਕੈਪਸ਼ਨ ‘ਚ ਉਨ੍ਹਾਂ ਨੂੰ ਲਿਖਿਆ,‘‘ਨਮਸਕਾਰ 14 ਮਈ 1922 ਮਤਲਬ 98 ਸਾਲ ਪਹਿਲਾਂ, ਮੇਰੇ ਪਿਤਾ ਜੀ ਨੂੰ ਸ਼੍ਰੀਮਤ ਜਗਦੁਰੂ ਸ਼ਰੀ ਸ਼ੰਕਰਾਚਾਰਿਆ ਡਾਕਟਰ ਕੁਰਤਕੋਟੀ ਗੰਗਾਪੁਰ ਪੀਠ ਨਾਸਿਕ ਨੇ ਆਪਣੇ ਪਾਵਨ ਹੱਥਾਂ ਨਾਲ ਸੰਗੀਤ ਰਤਨ ਉਪਾਧੀ ਪ੍ਰਦਾਨ ਕੀਤੀ ਸੀ। ਇਹ ਸਾਡੇ ਲਈ ਕਾਫੀ ਮਾਣ ਵਾਲੀ ਗੱਲ ਹੈ।
’’ਹਾਲ ਹੀ ਵਿੱਚ ਲਤਾ ਮੰਗੇਸ਼ਕਰ ਨੇ ਟਵੀਟ ਦੇ ਜ਼ਰੀਏ ਇਕ ਕਿੱਸਾ ਸ਼ੇਅਰ ਕੀਤਾ ਸੀ। ਗਾਇਕਾ ਨੇ ਲਿਖਿਆ – ਨਮਸਤੇ ਇਸ ਤਣਾਅ ਦੇ ਵਾਤਾਵਰਣ ਵਿੱਚ ਤੁਹਾਡੇ ਚਿਹਰੇ ‘ਤੇ ਥੋੜ੍ਹੀ ਜਿਹੀ ਮੁਸਕੁਰਾਹਟ ਲਈ। ਮੇਰੀ ਭਾਣਜੀ ਰਚਨਾ ਤੋਂ ਕਿਸੇ ਨੇ ਪੁੱਛਿਆ ਅੱਜ ਕੱਲ੍ਹ ਤੁਸੀਂ ਕਿਹੜਾ ਗਾਣਾ ਜ਼ਿਆਦਾ ਸੁਣ ਰਹੇ ਹੋ ਤਾਂ ਉਸ ਨੇ ਕਿਹਾ ‘ਪਰਦੇ ਮੇਂ ਰਹਨੇ ਦੋ ਪਰਦਾ ਨਾ ਉਠਾਓ’। ਲਤਾ ਦੀਦੀ ਦਾ ਇਹ ਕਿੱਸਾ ਲਾਕਡਾਊਨ ਕਾਰਨ ਘਰ ਵਿੱਚ ਰਹਿਣ ਦੀ ਅਪੀਲ ਨਾਲ ਜੁੜਿਆ ਹੈ।
ਇਸ ਵਜ੍ਹਾ ਨਾਲ ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ। ਪਰਦੇ ਮੇਂ ਰਹਨੇ ਦੋ ਗਾਣੇ ਦੀ ਗੱਲ ਕਰੀਏ ਤਾਂ ਇਹ ਸਾਲ 1968 ਦੀ ਫਿਲਮ ਸ਼ਿਖਰ ਦਾ ਹਿੱਸਾ ਸੀ। ਗਾਣੇ ਨੂੰ ਆਸ਼ਾ ਭੋਸਲੇ ਨੇ ਆਪਣੀ ਆਵਾਜ ਦਿੱਤੀ ਸੀ। ਲਤਾ ਮੰਗੇਸ਼ਕਰ ਨੇ ਇੱਕ ਹੋਰ ਟਵੀਟ ਕੀਤਾ। ਇਸ ਟਵੀਟ ਵਿੱਚ ਉਹ ਮੁੰਬਈ ਪੁਲਿਸ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ। ਲਤਾ ਨੇ ਟਵੀਟ ਕੀਤਾ – ਨਮਸਤੇ। ਮੈਂ ਸਾਡੀ ਮੁੰਬਈ ਦੀ ਪੁਲਿਸ ਦਾ ਦਿਲੋਂ ਧੰਨਵਾਦ ਕਰਦੀ ਹਾਂ। ਤੁਸੀਂ ਜਿਸ ਤਰ੍ਹਾਂ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਆਪਣਾ ਕੰਮ ਕਰ ਰਹੇ ਹੋ। ਉਹ ਕਾਬਿਲੇ ਤਾਰੀਫ ਹੈ। ਸਾਨੂੰ ਸਭ ਨੂੰ ਤੁਹਾਡੇ ‘ਤੇ ਗਰਵ ਹੈ। ਰੱਬ ਤੁਹਾਨੂੰ ਸਭ ਨੂੰ ਖੁਸ਼ ਰੱਖੇ।