Liquor contracts will open : ਲੌਕਡਾਊਨ ਕਾਰਨ ਪੂਰੇ ਪੰਜਾਬ ਵਿਚ ਸ਼ਰਾਬ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ। ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਤੋਂ ਠੇਕੇ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਹੁਣ ਪੰਜਾਬ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਹੋਵੇਗੀ। ਕਰਫਿਊ ਦੌਰਾਨ ਸੂਬੇ ਵਿਚ ਸ਼ਰਾਬ ਦੀ ਹੋਮ ਡਿਲੀਵਰੀ ਉਤੇ ਵਿਚਾਰ ਕਰ ਰਹੀ ਹੈ। ਆਬਕਾਰੀ ਤੇ ਕਰ ਵਿਭਾਗ ਵੱਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੂਬੇ ਵਿਚ ਸ਼ਰਾਬ ਦੇ ਠੇਕੇ 6 ਮਈ ਨੂੰ ਦੁਬਾਰਾ ਖੁੱਲ੍ਹਣਗੇ।
ਪੰਜਾਬ ਸਰਕਾਰ ਨੇ ਵਿਤੀ ਹਾਲਤ ਵਿਚ ਸੁਧਾਰ ਕਰਨ ਲਈ ਸ਼ਰਾਬ ਦੇ ਠੇਕੇ ਖੋਲਣ ਦਾ ਫੈਸਲਾ ਕੀਤਾ ਹੈ । ਇਸ ਨੂੰ ਲੈ ਕੇ ਆਬਕਾਰੀ ਵਿਭਾਗ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ । ਨਵੇਂ ਆਦੇਸ਼ ਨੇ ਅਨੁਸਾਰ ਸ਼ਰਾਬ ਪੀਣ ਵਾਲਿਆਂ ਨੂੰ ਠੇਕੇ ਤੇ ਸ਼ਰਾਬ ਲੈਣ ਨਹੀਂ ਜਾਣਾ ਪਵੇਗਾ, ਬਲਕਿ ਉਨ੍ਹਾਂ ਨੂੰ ਘਰ ਬੈਠੇ ਹੀ ਸ਼ਰਾਬ ਮਿਲ ਜਾਏਗੀ । 6 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹੇ ਜਾਣਗੇ । ਕਰਫ਼ੀਊ ਦੌਰਾਨ ਸ਼ਰਾਬ ਦਾ ਠੇਕੇਦਾਰ ਘਰ ਵਿਚ ਵੀ ਸ਼ਰਾਬ ਦੀ ਸਪਲਾਈ ਕਰ ਸਕਦਾ ਹੈ ,ਪਰ ਉਹ ਇਸ ਲਈ ਸ਼ਾਮ 6 ਵਜੇ ਸ਼ਰਾਬ ਦੀ ਸਪਲਾਈ ਕਰ ਸਕਦਾ ਹੈ ।
ਚੰਡੀਗੜ੍ਹ ਵਿਚ 4 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਪਰ ਠੇਕੇ ਖੁੱਲ੍ਹਣ ਪਿੱਛੋਂ ਇਥੇ ਕਾਫੀ ਭੀੜ ਵੇਖੀ ਗਈ ਜਿਸ ਪਿੱਛੋਂ ਪੰਜਾਬ ਸਰਕਾਰ ਸ਼ਰਾਬ ਦੀ ਹੋਮ ਡਿਲੀਵਰੀ ਵਾਲਾ ਫਾਰਮੂਲਾ ਅਪਣਾਉਣਾ ਚਾਹੁੰਦੀ ਹੈ। ਦੱਸ ਦਈਏ ਕੇ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਤੋਂ ਮੋਟੀ ਕਮਾਈ ਹੁੰਦੀ ਹੈ ਪਰ ਲੌਕਡਾਊਨ ਕਾਰਨ ਸਰਕਾਰ ਨੂੰ ਠੇਕੇ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਇਸ ਪਿੱਛੋਂ ਪੰਜਾਬ ਸਰਕਾਰ ਨੇ ਠੇਕੇ ਮੁੜ ਖੋਲਣ ਲਈ ਕੇਂਦਰ ਕੋਲ ਵੀ ਪਹੁੰਚ ਕੀਤੀ ਸੀ ਪਰ ਕੋਰਾ ਜਵਾਬ ਮਿਲਿਆ ਸੀ। ਹੁਣ ਲੌਕਡਾਊਨ ਦਾ ਦੂਜਾ ਪੜਾਅ ਖਤਮ ਹੋਣ ਪਿੱਛੋਂ ਕੇਂਦਰ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।