Lockdown decision proved : ਕੈਪਟਨ ਜਿੱਥੇ ਆਪਣੇ ਇਸ ਫੈਸਲੇ ਤੋਂ ਬਾਅਦ ਆਪ ਹੀ ਆਪਣੀ ਸਰਕਾਰ ਦੀ ਪਿੱਠ ਥਾਪੜ ਰਹੀ ਹੈ, ਉੱਥੇ ਹੀ ਉਨ੍ਹਾਂ ਦੇ ਖਜ਼ਾਨਾ ਮੰਤਰੀ ਨੇ ਇਹ ਮੰਨਿਆ ਹੈ ਕਿ ਲੌਕਡਾਊਨ ਦਾ ਫੈਸਲਾ ਨੁਕਸਾਨਦਾਇਕ ਸਾਬਿਤ ਹੋਇਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਵਿਖੇ ਵਪਾਰੀ ਵਰਗ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਪੰਜਾਬ ਅਜਿਹਾ ਸੂਬਾ ਹੈ ਜਿਸ ਨੇ ਕੋਰੋਨਾ ਤੋਂ ਬਚਣ ਲਈ ਕੇਂਦਰ ਸਰਕਾਰ ਤੋਂ ਵੀ ਪਹਿਲਾਂ ਕਰਫਿਊ ਲਗਾ ਦਿੱਤਾ ਸੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਲੌਕਡਾਊਨ ਦੇ ਚਲਦਿਆਂ ਵਪਾਰ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਤੇ ਦੇਸ਼ 10 ਸਾਲ ਪਿੱਛੇ ਚਲੇ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਲੌਕਡਾਊਨ ਅਮੀਰ ਸੂਬਿਆਂ ਨੂੰ ਲਗਾਉਣ ਦੀ ਲੋੜ ਹੈ। ਪੰਜਾਬ ਇੱਕ ਗਰੀਬ ਸੂਬਾ ਹੈ, ਜਿੱਥੇ ਜ਼ਿਆਦਾਤਰ ਲੋਕ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਦੇ ਹਨ। ਇਸ ਲਈ ਪੰਜਾਬ ‘ਚ ਲੰਬੇ ਸਮੇਂ ਤੱਕ ਲੌਕਡਾਊਨ ਨਹੀਂ ਰੱਖ ਸਕਦੇ। ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ‘ਚ ਕੇਂਦਰ ਸਰਕਾਰ ਦੀ ਵੱਡੀ ਨਾਕਾਮੀ ਦੇਖਣ ਨੂੰ ਮਿਲੀ ਹੈ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਨਾਲ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਮੁਆਫੀ ਮੰਗੇ ਜਾਣ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦ ਕੋਈ ਤਿੰਨ ਵਾਰ ਮੁਆਫੀ ਮੰਗ ਲੈਂਦਾ ਹੈ ਤਾਂ ਉਸ ਨੂੰ ਮੁਆਫ ਕਰ ਦੇਣ ਵਾਲਾ ਵੱਡਾ ਹੁੰਦਾ ਹੈ। ਪਰ ਐਕਸਾਈਜ਼ ਵਿਭਾਗ ਉਨ੍ਹਾਂ ਤੋਂ ਵਾਪਿਸ ਲੈ ਲਿਆ ਗਿਆ ਹੈ ਤੇ ਨਵੀਂ ਪਾਲਿਸੀ ਤਿਆਰ ਕੀਤੀ ਗਈ ਹੈ ਜੋ ਘਾਟੇ ‘ਚ ਨਹੀਂ ਸਗੋਂ ਮੁਨਾਫੇ ‘ਚ ਜਾਵੇਗੀ। ਭਾਵੇਂ ਹੁਣ ਲੌਕਡਾਊਨ ਵਿਚ ਕੈਪਟਨ ਵਲੋਂ ਢਿੱਲ ਦਿੱਤੀ ਗਈ ਹੈ ਪਰ ਇਕ ਵਾਰ ਲੌਕਡਾਊਨ ਨਾਲ ਜਿਹੜਾ ਵਿੱਤੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਦਿਆਂ ਕਾਫੀ ਸਮਾਂ ਲੱਗ ਸਕਦਾ ਹੈ। ਉਦਯੋਗਾਂ ਨੂੰ ਦੁਬਾਰਾ ਤੋਂ ਸ਼ੁਰੂ ਤਾਂ ਕਰ ਦਿੱਤਾ ਗਿਆ ਹੈ ਪਰ ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਪਿਤਰੀ ਰਾਜਾਂ ਵਿਚ ਵਾਪਸ ਚਲੇ ਗਏ ਹਨ, ਉਨ੍ਹਾਂ ਤੋਂ ਬਿਨਾਂ ਉਦਯੋਗਾਂ ਵਿਚ ਤੇਜ਼ੀ ਲਿਆਉਣਾ ਸੌਖਾ ਕੰਮ ਨਹੀਂ ਹੈ।