malaika mothers day pic:ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਮਦਰਜ਼ ਡੇਅ ਦੇ ਮੌਕੇ ‘ਤੇ ਮਲਾਇਕਾ ਨੇ ਆਪਣੀ ਮਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਮਲਾਇਕਾ ਆਪਣੀ ਮਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਮੌਕੇ ਤੇ ਹਰ ਕੋਈ ਆਪਣੀਆਂ ਮਾਵਾਂ ਦਾ ਧੰਨਵਾਦ ਕਰ ਰਿਹਾ ਹੈ। ਸੈਲੇਬਸ ‘ਮਦਰਸ ਡੇਅ’ ਮੌਕੇ ਆਪਣੀਆਂ ਮੰਮੀਆਂ ਨਾਲ ਫੋਟੋਆਂ ਅਤੇ ਵੀਡੀਓ ਵੀ ਸ਼ੇਅਰ ਕਰ ਰਹੇ ਹਨ। ਮਲਾਇਕਾ ਅਰੋੜਾ ਦੀਆਂ ਤਸਵੀਰਾਂ ਵੀ ਕਾਫੀ ਸੁਰਖੀਆਂ ਵਿੱਚ ਹਨ।
ਅਦਾਕਰਾ ਮਲਾਇਕਾ ਅਰੋੜਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, “ਜਦੋਂ ਤੁਸੀਂ ਕੋਈ ਪੌਦਾ ਲਗਾਉਂਦੇ ਹੋ, ਤਾਂ ਇਸ ਨੂੰ ਰੁੱਖ ਦੀ ਤਰ੍ਹਾਂ ਬਣਨ ਲਈ ਪਿਆਰ ਅਤੇ ਸੰਭਾਲ ਦੀ ਲੋੜ ਹੁੰਦੀ ਹੈ. ਉਸ ਨੂੰ ਪਾਣੀ, ਹਵਾ, ਸੂਰਜ ਦੀ ਰੋਸ਼ਨੀ ਅਤੇ ਪਾਲਣ-ਪੋਸ਼ਣ ਦੀ ਲੋੜ ਹੁੰਦੀ ਹੈ। ਉਹੀ ਮਾਂ ਹੈ। ਉਹ ਸਾਡੀ ਰੋਸ਼ਨੀ ਹੁੰਦੀ ਹੈ ਉਹੀ ਸਾਡਾ ਪਾਣੀ ਹੁੰਦੀ ਹੈ। ਸਾਡੀ ਜ਼ਿੰਦਗੀ ਇਹੋ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਇਹ ਮੇਰੀ ਮਾਂ ਹੈ ਅਤੇ ਮੈਂ ਵੀ ਇੱਕ ਮਾਂ ਹਾਂ। ਸਾਰੀਆਂ ਨੂੰ ਹੈਪੀ ‘ਮਦਰਜ਼ ਡੇਅ’ ਮੇਰਾ ਸੁਪਰਹੀਰੋ।
ਮਲਾਇਕਾ ਅਰੋੜਾ ਦੀ ਇਸ ਤਸਵੀਰ ਨੂੰ ਫੈਨਜ਼ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਦੀ ਇਸ ਤਸਵੀਰ ਤੇ ਲੋਕ ਖੂਬ ਕੰਮੈਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਪਣੀਆਂ ਫੋਟੋਆਂ ਅਤੇ ਵੀਡੀਓ ਤੋਂ ਇਲਾਵਾ ਮਲਾਇਕਾ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਰਜੁਨ ਕਪੂਰ ਦੇ ਇੱਕ ਪ੍ਰਸ਼ੰਸਕ ਨੇ ਮਲਾਇਕਾ ਅਰੋੜਾ ਤੋਂ ਆਪਣੇ ਵਿਆਹ ਬਾਰੇ ਸਵਾਲ ਪੁੱਛਿਆ ਤਾਂ ਅਦਾਕਾਰ ਨੇ ਜਵਾਬ ਦਿੱਤਾ,ਮੈਂ ਜਦੋ ਵੀ ਵਿਚ ਵਿਆਹ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂਗਾ । ਫਿਲਹਾਲ ਕੋਈ ਪਲਾਨ ਨਹੀਂ ਹੈ।”ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਇਹ ਸਿਤਾਰੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ।