Malika Arora Lockdown Time: ਲਾਕਡਾਊਨ ਦੌਰਾਨ ਸਾਰੇ ਸਿਤਾਰੇ ਆਪਣੇ ਆਪਣੇ ਘਰ ਵਿੱਚ ਰਹਿੰਦੇ ਹੋਏ ਸਮਾਂ ਬਤੀਤ ਕਰ ਰਹੇ ਹਨ। ਕੁਝ ਸੈਲੇਬਸ ਇਸ ਦੌਰਾਨ ਘਰ ਦੇ ਕੰਮਾਂ ‘ਚ ਵੀ ਵਿਅਸਤ ਨਜਰ ਆ ਰਹੇ ਹਨ। ਹਾਲ ਹੀ ਵਿੱਚ ਮਲਾਇਕਾ ਅਰੋੜਾ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿੱਚ ਮਲਾਇਕਾ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਅਰੋੜਾ ਨੇ ਕੈਪਸ਼ਨ ਵਿੱਚ ਲਿਖਿਆ, “ਇਸ ਪਾਗਲ ਸਮੇਂ ਵਿੱਚ ਆਪਣੀ ਮਾਨਸਿਕ ਸਿਹਤ ਨੂੰ ਲੱਭੋ “। ਮਲਾਇਕਾ ਅਰੋੜਾ ਦੀ ਇਸ ਤਸਵੀਰ ਨੂੰ ਫੈਨਜ਼ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਅਦਾਕਾਰਾ ਦੀ ਇਸ ਤਸਵੀਰ ਤੇ ਲੋਕ ਖੂਬ ਕੰਮੈਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ਵਿੱਚ ਮਲਾਇਕਾ ਅਰੋੜਾ ਨੇ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ। ਦਰਅਸਲ ਤਸਵੀਰ ਸਾਂਝੀ ਕਰਦਿਆ ਮਲਾਇਕਾ ਅਰੋੜਾ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਬੇਹੱਦ ਮਿਸ ਕਰ ਰਹੀ ਹੈ।ਮਲਾਇਕਾ ਅਰੋੜਾ ਵੈਸੇ ਤਾਂ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਹੈ ਜੋ ਆਪਣੀ ਪਰਸਨਲ ਲਾਈਫ ‘ਤੇ ਘੱਟ ਹੀ ਗੱਲ ਕਰਦੇ ਹਨ। ਹਾਲਾਂਕਿ ਤਲਾਕ ਦੇ ਕਾਫੀ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਹਾਲਾਤਾਂ ‘ਤੇ ਚੁੱਪੀ ਤੋੜੀ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਸੀਂ ਦੋਨੋਂ ਅਜਿਹੀ ਸਥਿਤੀ ਵਿੱਚ ਸੀ ਕਿ ਸਾਡੀ ਵਜ੍ਹਾ ਨਾਲ ਸਾਰੇ ਪ੍ਰੇਸ਼ਾਨ ਸਨ।
ਸਾਡੇ ਦੋਨਾਂ ਦੀ ਵਜ੍ਹਾ ਨਾਲ ਸਭ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ। ਤਲਾਕ ਲੈਣ ਤੋਂ ਇੱਕ ਰਾਤ ਪਹਿਲਾਂ ਤੱਕ ਮੈਂ ਆਪਣੇ ਪਰਿਵਾਰ ਨਾਲ ਬੈਠੀ ਸੀ ਅਤੇ ਮੈਂ ਗੱਲ ਕੀਤੀ… ਮੈਂ ਆਪਣੇ ਆਪ ਤੋਂ ਪੁੱਛਿਆ ਕਿ ਕੀ ਮੈਂ 100% ਤਲਾਕ ਲੈਣਾ ਚਾਹੁੰਦੀ ਹਾਂ। ਉਸ ਤੋਂ ਬਾਅਦ ਮੈਂ ਇਹੀ ਫੈਸਲਾ ਕੀਤਾ ਮਲਾਇਕਾ ਨੇ ਕਿਹਾ ਕਿ ਇਹ ਫੈਸਲਾ ਮੇਰੇ ਲਈ ਕਦੇ ਵੀ ਸੌਖਾ ਨਹੀਂ ਸੀ। ਇਹ ਕੋਈ ਆਮ ਫੈਸਲਾ ਨਹੀਂ ਸੀ ਜਿਸ ਨੂੰ ਮੈਂ ਮਿੰਟਾਂ ਸਕਿੰਟਾਂ ਵਿੱਚ ਲੈ ਸਕਦੀ ਸੀ। ਮੇਰੇ ਵਰਗੇ ਇਨਸਾਨ ਦੇ ਲਈ ਇਹ ਹੋਰ ਵੀ ਮਹੱਤਵਪੂਰਨ ਫੈਸਲਾ ਸੀ ਕਿਉਂਕਿ ਮੇਰੇ ਲਈ ਖੁਸ਼ੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਮੈਂ ਅਤੇ ਅਰਬਾਜ਼ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਕਾਫੀ ਗੱਲ ਕੀਤੀ ਅਤੇ ਫਿਰ ਅਲੱਗ ਹੋਏ। ਉਨ੍ਹਾਂ ਨੇ ਇਹ ਗੱਲਾਂ ਕਰੀਨਾ ਕਪੂਰ ਦੇ ਰੇਡੀਓ ਸ਼ੋਅ ਇਸ਼ਕ ਐੱਫ ਐੱਮ ਵਿੱਚ ਦੱਸੀਆਂ ਸੀ।