ਕੋਰੋਨਾ ਦੇ ਬਾਅਦ ਤੋਂ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੀਆਂ ਘਟਨਾਵਾਂ ਵਧੀਆਂ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਖੇਡਦੇ ਸਮੇਂ, ਜਿਮ ਵਿੱਚ ਐਕਸਰਸਾਈਜ਼ ਕਰਦੇ ਸਮੇਂ ਜਾਂ ਡਾਂਸ ਕਰਦੇ ਸਮੇਂ ਅਟੈਕ ਕਾਰਨ ਮੌਤਾਂ ਹੋਈਆਂ ਹਨ। ਸੂਰਤ ‘ਚ ਵੀਰਵਾਰ ਨੂੰ ਇਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਯੋਗਾ ਅਤੇ ਐਰੋਬਿਕਸ ਕਰਦੇ ਸਮੇਂ 44 ਸਾਲਾ ਵਿਅਕਤੀ ਦੀ ਅਚਾਨਕ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮੁਕੇਸ਼ ਭਾਈ ਦੀ ਪਤਨੀ ਪਾਇਲ ਮੇਂਡਪਾਰਾ ਕਿਰਨ ਚੌਕ ਨੇੜੇ ਗਜਾਨਨ ਐਰੋਬਿਕਸ ਐਂਡ ਯੋਗਾ ਕਲੱਬ ‘ਚ ਐਰੋਬਿਕਸ ਸਿਖਾਉਂਦੀ ਹੈ। ਹੀਰਾ ਫੈਕਟਰੀ ਵਿੱਚ ਕੰਮ ਕਰਨ ਵਾਲਾ ਮੁਕੇਸ਼ ਮੇਂਡਪਾਰਾ ਛੁੱਟੀ ਹੋਣ ਕਾਰਨ ਪਤਨੀ ਸਮੇਤ ਯੋਗਾ ਸਿੱਖਣ ਗਿਆ ਸੀ। ਇੱਥੇ ਯੋਗਾ ਕਰਦੇ ਸਮੇਂ ਉਨ੍ਹਾਂ ਨੂੰ ਐਸੀਡਿਟੀ ਦੀ ਸਮੱਸਿਆ ਹੋ ਗਈ ਸੀ। ਬੇਚੈਨੀ ਵਧਣ ਅਤੇ ਛਾਤੀ ਵਿਚ ਤੇਜ਼ ਦਰਦ ਹੋਣ ‘ਤੇ ਉਸ ਨੂੰ ਇਕ ਆਟੋ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਯੋਗਾ ਕਲੱਬ ਨੂੰ ਚਲਾਉਣ ਵਾਲੇ ਭਰਤ ਭਾਈ ਖੁੰਟੇ ਨੇ ਦੱਸਿਆ ਕਿ ਮੁਕੇਸ਼ ਦੀ ਪਤਨੀ ਇਸ ਕਲੱਬ ਵਿੱਚ ਐਰੋਬਿਕਸ ਸਿਖਾਉਂਦੀ ਹੈ। ਛੁੱਟੀ ਵਾਲੇ ਦਿਨ ਮੁਕੇਸ਼ ਆਪਣੀ ਪਤਨੀ ਨਾਲ ਇੱਥੇ ਯੋਗਾ ਸਿੱਖਣ ਆਉਂਦਾ ਸੀ। ਜਦੋਂ ਉਹ ਸਵੇਰੇ ਇੱਥੇ ਆਇਆ ਤਾਂ ਉਸ ਦੇ ਪੇਟ ਵਿੱਚ ਜਲਨ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਸਨ।
ਇਹ ਵੀ ਪੜ੍ਹੋ : ਰਾਹੁਲ ਦੇ ਮਾਈਕ ਬੰਦ ਵਾਲੇ ਬਿਆਨ ‘ਤੇ ਬੋਲੇ ਉਪ ਰਾਸ਼ਟਰਪਤੀ, ‘ਵਿਦੇਸ਼ ‘ਚ ਝੂਠ ਬੋਲਿਆ, ਇਹ ਦੇਸ਼ ਦਾ ਅਪਮਾਨ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਹੀ ਜਹਾਂਗੀਰਪੁਰਾ ਦੇ 27 ਸਾਲਾਂ ਨੌਜਵਾਨ ਨੂੰ ਕ੍ਰਿਕਟ ਖੇਡਦੇ ਸਮੇਂ ਅਟੈਕ ਆ ਗਿਆ ਸੀ, ਜਿਸ ਨਾਲ ਮੌਤ ਹੋ ਗਈ। ਰਾਜਕੋਟ ਦਾ 40 ਸਾਲਾਂ ਭਰਤ ਬਰਈਆ ਤੇ 31 ਸਾਲਾਂ ਜਿਗਨੇਸ਼ ਚੌਹਾਨ ਵੀ ਕ੍ਰਿਕਟ ਖੇਡਣ ਵੇਲੇ ਹੀ ਅਟੈਕ ਦਾ ਸ਼ਿਕਾਰ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: