ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਡੇਰਾ ਬਾਬਾ ਨਾਨਕ ਦੇ ਹਲਕਾ ਪਿੰਡ ਸ਼ਾਹਪੁਰ ਜਾਜਨ ਪਹੁੰਚੇ ਜਿਥੇ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ 10 ਟਰੈਕਟਰ ਦਿੱਤੇ । ਇਸ ਤੋਂ ਪਹਿਲਾਂ ਉਨ੍ਹਾਂ ਨੇ ਗਲੋਬਲ ਸਿੱਖ ਸੰਸਥਾ ਨੂੰ 10 ਟਰੈਕਟਰ ਸੌਂਪੇ ਹਨ। ਨਾਲ ਹੀ ਉਨ੍ਹਾਂ ਨੇ ਹਰ 10 ਦਿਨ ਬਾਅਦ ਟਰੈਕਟਰ ਦੇ ਕੇ ਜਾਣ ਦੀ ਗੱਲ ਆਖੀ।
ਨਾਲ ਹੀ ਮਨਕੀਰਤ ਔਲਖ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ “CM ਭਗਵੰਤ ਮਾਨ ਬਹੁਤ ਹੀ ਚੰਗੇ ਇਨਸਾਨ ਹਨ। ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ।
ਲਗਾਤਾਰ ਮਿਲ ਰਹੀਆਂ ਧਮਕੀਆਂ ‘ਤੇ ਗਾਇਕ ਮਨਕੀਰਤ ਔਲਖ ਬੋਲੇ ਕਿ ਸਾਡੀ ਹੱਕ ਦੀ ਕਮਾਈ ਆ, ਕਿਸੇ ਨੂੰ ਇੱਦਾ ਹੀ ਥੋੜ੍ਹੀ ਦੇ ਦਿਆਂਗੇ। ਅਸੀਂ ਜੱਟ ਜ਼ਿਮੀਦਾਰ ਆ, ਕਿਸੇ ਤੋਂ ਦੱਬਣ ਵਾਲੇ ਨਹੀਂ। ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਹਾਂ। ਅਸੀਂ ਵਾਪਸ ਭੱਜਣ ਵਾਲੇ ਨਹੀਂ, ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਕਿਸੇ ਤੋਂ ਨਹੀਂ ਦਬਿਆ ਨਹੀਂ। ਪੰਜਾਬ ਹਮੇਸ਼ਾ ਤੋਂ ਹੀ ਖੁਸ਼ਹਾਲ ਪੰਜਾਬ ਰਿਹਾ ਹੈ। ਪੰਜਾਬ ਨੂੰ ਕਿਸੇ ਦੀ ਮਦਦ ਦੀ ਕੋਈ ਲੋੜ ਨਹੀਂ। ਅਸੀਂ ਪੰਜਾਬ ਦੇ ਬੱਚੇ ਹਾਂ ਤੇ ਪੰਜਾਬ ਦੀ ਮਦਦ ਕਰ ਰਹੇ ਹਾਂ। ਪਾਣੀ ਉਤਰਨ ਤੋਂ ਬਾਅਦ ਇਹੀ ਪੰਜਾਬ ਮੁੜ ਥਾਪੀਆਂ ਮਾਰੇਗਾ।
ਮਨਕੀਰਤ ਔਲਖ ਨੇ 2 ਮਹਿਲਾਵਾਂ ਨੂੰ 50-50 ਹਜ਼ਾਰ ਰੁਪਏ ਨਕਦ ਦਿੱਤੇ ਤੇ ਘਰ-ਘਰ ਜਾ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਆਂ। ਉਨ੍ਹਾਂ ਕਿਹਾ ਕਿ ਅਸੀਂ ਸਾਰੀ ਰਾਤ ਇੱਥੇ ਹੀ ਹਾਂ, ਭਾਵੇ ਕਰੋੜ ਰੁਪਏ ਲੱਗ ਜਾਣ ਪਰ ਅਸੀਂ ਹਰ ਬੰਦੇ ਦੀ ਮਦਦ ਕਰ ਕੇ ਜਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
























