meera shocked eating locusts:ਕੋਰੋਨਾ ਵਾਇਰਸ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ‘ਚ ਹੁਣ ਟਿੱਡੀਆਂ ਨੇ ਕਹਿਰ ਢਾਹਿਆ ਹੋਇਆ ਹੈ। ਇਹ ਟਿੱਡੀਆਂ ਹਰੇ-ਭਰੇ ਖੇਤਾਂ ਨੂੰ ਨਸ਼ਟ ਕਰ ਰਹੀਆਂ ਹਨ। ਹਾਲ ਹੀ ਵਿੱਚ ਪਾਕਿਸਤਾਨ ‘ਚ ਕਹਿਰ ਢਾਹੁਣ ਤੋਂ ਬਾਅਦ ਇਨ੍ਹਾਂ ਨੇ ਹੁਣ ਭਾਰਤ ‘ਤੇ ਹਮਲਾ ਕੀਤਾ ਹੈ। ਪਾਕਿਸਤਾਨ ਤੋਂ ਸ਼ੁਰੂ ਹੋ ਕੇ ਟਿੱਡੀ ਦਲਾਂ ਨੇ ਰਾਜਸਥਾਨ ‘ਚ ਹੱਲਾ ਬੋਲਿਆ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹੁਣ ਇਹ ਪੱਛਮੀ ਸੂਬਿਆਂ ‘ਚ ਫੈਲ ਗਈਆਂ ਹਨ। ਹੁਣ ਤਕ 6 ਸੂਬਿਆਂ ‘ਚ ਟਿੱਡੀਆਂ ਦਾ ਹਮਲਾ ਹੋ ਚੁੱਕਾ ਹੈ। ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਟਿੱਡੀਆਂ ਨੂੰ ਬਹੁਤ ਹੀ ਆਰਾਮ ਨਾਲ ਖਾ ਰਿਹਾ ਹੈ। ਜਿਸ ਨੂੰ ਦੇਖ ਕੇ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਚੋਪੜਾ ਭੜਕ ਗਈ ਗੈ। ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਉਸ ਵਿਅਕਤੀ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
ਮੀਰਾ ਚੋਪੜਾ ਨੇ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ- ‘ਇਹ ਫਾਰਵਰਡ ਵੀਡੀਓ ਮਿਲੀ ਹੈ। ਕੀ ਇਹ ਵੀਡੀਓ ਸਹੀ ਹੈ? ਲੋਕ ਸੱਚਮੁਚ ਟਿੱਡੀਆਂ ਖਾ ਰਹੇ ਹਨ? ਕੀ ਕੋਰੋਨਾ ਵਾਇਰਸ ਤੋਂ ਉਨ੍ਹਾਂ ਨੇ ਹਾਲੇ ਤਕ ਸਬਕ ਨਹੀਂ ਲਿਆ? ਹੈਰਾਨਕੁੰਨ ਹੈ।
ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਮੀਰਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।